ਚੇਨਈ, 27 ਫਰਵਰੀ (ਪੀ.ਟੀ.ਆਈ.)-ਤਾਮਿਲਨਾਡੂ ਦੀ ਰਾਜਨੀਤੀ ਵਿਚ ਅੱਜ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ | ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਸੱਤਾਧਾਰੀ ਡੀ.ਐਮ.ਕੇ. 'ਚ ਸ਼ਾਮਿਲ ਹੋ ਗਏ ਹਨ | ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਏ. ਆਈ. ਏ. ਡੀ. ਐਮ. ਕੇ. ਤੋਂ ਕੱਢੇ ਗਏ ਨੇਤਾ ਓ. ਪਨੀਰਸੇਲਵਮ (ਓ. ਪੀ. ਐਸ.) ਦ੍ਰਾਵਿੜ ਮੁਨੇਤਰ ਕੜਗਮ (ਡੀ. ਐਮ. ਕੇ.) ਵਿਚ ਸ਼ਾਮਿਲ ਹੋ ਗਏ | ਉਨ੍ਹਾਂ ਦੇ ਪੁੱਤਰ ਪੀ. ਰਵਿੰਦਰਨਾਥ ਕੁਮਾਰ ਵੀ ਡੀ.ਐਮ.ਕੇ. 'ਚ ਸ਼ਾਮਿਲ ਹੋ ਗਏ | ਏ. ਆਈ. ਏ. ਡੀ. ਐਮ. ਕੇ. ਦੀ ਸਾਬਕਾ ਸੁਪਰੀਮੋ ਜੈਲਲਿਤਾ ਦੇ ਲੰਬੇ ਸਮੇਂ ਤੋਂ ਵਫ਼ਾਦਾਰ ਰਹੇ ਓ.ਪੀ.ਐਸ. ਨੂੰ ਚੇਨਈ 'ਚ ਪਾਰਟੀ ਦੇ ਮੁੱਖ ਦਫ਼ਤਰ ਵਿਚ ਸੀਨੀਅਰ ਮੰਤਰੀਆਂ ਦੀ ਮੌਜੂਦਗੀ ਦੌਰਾਨ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਰਸਮੀ ਤੌਰ 'ਤੇ ਡੀ.ਐਮ.ਕੇ. ਵਿਚ ਸ਼ਾਮਿਲ ਕੀਤਾ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਓ.ਪੀ.ਐਸ. ਨੂੰ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੇ ਘਰੇਲੂ ਮੈਦਾਨ ਥੇਨੀ 'ਚ ਬੋਡੀ ਮੇੱਟੂ ਹਲਕੇ ਤੋਂ ਉਮੀਦਵਾਰ ਵਜੋਂ ਖੜ੍ਹਾ ਕੀਤਾ ਜਾ ਸਕਦਾ ਹੈ | ਡੀ.ਐਮ.ਕੇ. ਵਿਚ ਸ਼ਾਮਿਲ ਹੋਣ ਤੋਂ ਬਾਅਦ ਓ. ਪਨੀਰਸੇਲਵਮ ਨੇ ਕਿਹਾ ਕਿ ਸਟਾਲਿਨ ਲੋਕਾਂ ਨੂੰ ਚੰਗਾ ਸ਼ਾਸਨ ਪ੍ਰਦਾਨ ਕਰ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ | ਈ.ਪੀ.ਐਸ. ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਦੱਖਣ ਦਾ ਕੋਈ ਵੀ ਨੇਤਾ ਮਜ਼ਬੂਤ ਨਾ ਹੋਵੇ¢ ਡੀ.ਐਮ.ਕੇ. ਹੀ ਦ੍ਰਾਵਿੜ ਅੰਦੋਲਨ ਅਤੇ ਦ੍ਰਾਵਿੜ ਵਿਚਾਰਧਾਰਾ ਦੀ ਰੱਖਿਆ ਲਈ ਕੰਮ ਕਰਨ ਵਾਲੀ ਇਕਲÏਤਾ ਪਾਰਟੀ ਹੈ | ਮੈਂ ਹੁਣੇ ਇਕ ਕੇਡਰ ਵਜੋਂ ਸ਼ਾਮਿਲ ਹੋਇਆ ਹਾਂ ਅਤੇ ਮੈਂ ਪਾਰਟੀ ਦੇ ਕੇਡਰਾਂ 'ਚੋਂ ਇਕ ਰਹਾਂਗਾ ਅਤੇ ਇਸ ਦੇ ਵਿਕਾਸ ਲਈ ਕੰਮ ਕਰਾਂਗਾ |