ਮੁੰਬਈ, 28 ਫਰਵਰੀ (ਪੀ. ਟੀ. ਆਈ.)-ਏਅਰ ਇੰਡੀਆ ਨੇ ਮੱਧ ਪੂਰਬ ਵਿਚ ਬਦਲਦੀ ਸਥਿਤੀ ਦੇ ਕਾਰਨ 1 ਮਾਰਚ ਲਈ ਯੂਰਪ, ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਨੂੰ ਜੋੜਨ ਵਾਲੀਆਂ 28 ਉਡਾਣਾਂ ਰੱਦ ਕਰ ਦਿੱਤੀਆਂ ਹਨ | ਕਈ ਹਵਾਈ ਖੇਤਰ ਬੰਦ ਹੋਣ ਕਾਰਨ ਏਅਰਲਾਈਨਾਂ ਨੂੰ ਹੋਰ ਰਸਤੇ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ | ਏਅਰਲਾਈਨ ਨੇ ਦਿੱਲੀ ਅਤੇ ਮੁੰਬਈ ਤੋਂ ਲੰਡਨ ਹੀਥਰੋ, ਅੰਮਿ੍ਤਸਰ ਤੋਂ ਲੰਡਨ ਗੈਟਵਿਕ ਅਤੇ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ | ਮੁੰਬਈ-ਨੇਵਾਰਕ, ਦਿੱਲੀ-ਸ਼ਿਕਾਗੋ, ਦਿੱਲੀ-ਟੋਰਾਂਟੋ, ਦਿੱਲੀ-ਫ੍ਰੈਂਕਫਰਟ, ਮੁੰਬਈ-ਫ੍ਰੈਂਕਫਰਟ ਅਤੇ ਦਿੱਲੀ-ਪੈਰਿਸ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਥਾਵਾਂ ਤੋਂ ਸੰਬੰਧਿਤ ਭਾਰਤੀ ਸ਼ਹਿਰਾਂ ਲਈ ਉਡਾਣਾਂ 1 ਮਾਰਚ ਲਈ ਰੱਦ ਕਰ ਦਿੱਤੀਆਂ ਗਈਆਂ ਹਨ |