10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜੈਸ਼ੰਕਰ ਵਲੋਂ ਈਰਾਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ

ਅਜੀਤ ਡੈਸਕ 01-03-2026

ਨਵੀਂ ਦਿੱਲੀ, 28 ਫਰਵਰੀ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਤੇ ਉਨ੍ਹਾਂ ਦੇ ਇਜ਼ਰਾਈਲੀ ਹਮਰੁਤਬਾ ਗਿਡੀਅਨ ਨਾਲ ਵੱਖ-ਵੱਖ ਫੋਨ 'ਤੇ ਗੱਲਬਾਤ ਕੀਤੀ | ਜੈਸ਼ੰਕਰ ਨੇ ਅਰਾਘਚੀ ਨੂੰ ਈਰਾਨ ਅਤੇ ਖੇਤਰ ਵਿਚ ਵਿਕਾਸ 'ਤੇ ਭਾਰਤ ਦੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ | ਅੱਜ ਸ਼ਾਮ ਈਰਾਨੀ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ | ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਈਰਾਨ ਅਤੇ ਖੇਤਰ ਵਿਚ ਹਾਲੀਆ ਵਿਕਾਸ 'ਤੇ ਭਾਰਤ ਦੀ ਡੂੰਘੀ ਚਿੰਤਾ ਸਾਂਝੀ ਕੀਤੀ | ਗਿਡੀਅਨ ਨਾਲ ਆਪਣੀ ਗੱਲਬਾਤ 'ਤੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਤਣਾਅ ਘਟਾਉਣ ਲਈ ਗੱਲਬਾਤ ਅਤੇ ਕੂਟਨੀਤੀ ਲਈ ਭਾਰਤ ਦੇ ਸੱਦੇ ਨੂੰ ਦੁਹਰਾਇਆ | ਵਿਦੇਸ਼ ਮੰਤਰਾਲੇੇ ਕਿਹਾ ਕਿ ਭਾਰਤ, ਈਰਾਨ ਅਤੇ ਖਾੜੀ ਖੇਤਰ 'ਚ ਹਾਲ ਹੀ ਵਿਚ ਹੋਏ ਵਿਕਾਸ ਬਾਰੇ ਡੂੰਘੀ ਚਿੰਤਾ ਹੈ | ਅਸੀਂ ਸਾਰੇ ਪੱਖਾਂ ਨੂੰ ਸੰਜਮ ਵਰਤਣ, ਤਣਾਅ ਵਧਣ ਤੋਂ ਬਚਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਹਾਂ |

ਪਿਛਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ, ਕੋਈ ਗੱਲਬਾਤ ਨਹੀਂ-ਸ਼ਾਹਬਾਜ਼ ਸ਼ਰੀਫ਼ ਅਗਲੀ ਖ਼ਬਰ ਵਿਸ਼ਵ ਭਰ ਦੇ ਆਗੂਆਂ ਨੇ ਜਤਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।