ਕੋਲਕਾਤਾ, 14 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ ਟੀ.ਐਮ.ਸੀ. ਸੁਪਰੀਮੋ ਮਮਤਾ ਬੈਨਰਜੀ ਵੀਰਵਾਰ ਨੂੰ ਚੋਣ ਤੋਂ ਬਾਅਦ ਹੋਈ ਹਿੰਸਾ ਅਤੇ ਪਾਰਟੀ ਦਫਤਰਾਂ 'ਤੇ ਹਮਲਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਬਹਿਸ ਕਰਨ ਲਈ ਕਲਕੱਤਾ ਹਾਈ ਕੋਰਟ ਵਿੱਚ ਪੇਸ਼ ਹੋਈ¢ਬੈਨਰਜੀ ਸੀਨੀਅਰ ਤਿ੍ਣਮੂਲ ਕਾਂਗਰਸ ਨੇਤਾ ਚੰਦਰਿਮਾ ਭੱਟਾਚਾਰੀਆ ਅਤੇ ਕਲਿਆਣ ਬੈਨਰਜੀ ਦੇ ਨਾਲ ਵਕੀਲ ਦਾ ਗਾਊਨ ਪਹਿਨ ਕੇ ਹਾਈ ਕੋਰਟ ਪਹੁੰਚੀ¢ਇਹ ਮਾਮਲਾ ਟੀ.ਐਮ.ਸੀ. ਵੱਲੋਂ ਵਕੀਲ ਸ਼ਿਰਸ਼ਨਿਆ ਬੰਦੋਪਾਧਿਆਏ ਦੁਆਰਾ ਦਾਇਰ ਕੀਤੀ ਗਈ ਇੱਕ ਜਨਹਿੱਤ ਪਟੀਸ਼ਨ (ਪੀ.ਆਈ.ਐੱਲ.) ਨਾਲ ਸਬੰਧਤ ਹੈ, ਜਿਸ ਵਿੱਚ 2026 ਦੇ ਵਿਧਾਨ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਪਾਰਟੀ ਦਫਤਰਾਂ 'ਤੇ ਹਮਲਿਆਂ ਅਤੇ ਇਸਦੇ ਵਰਕਰਾਂ ਵਿਰੁੱਧ ਹਿੰਸਾ ਦਾ ਦੋਸ਼ ਲਗਾਇਆ ਗਿਆ ਹੈ¢ਪਟੀਸ਼ਨਕਰਤਾ ਦੇ ਅਨੁਸਾਰ, ਚੋਣਾਂ ਤੋਂ ਬਾਅਦ ਟੀ.ਐੱਮ.ਸੀ. ਦੇ ਕਈ ਆਗੂਆਂ ਅਤੇ ਵਰਕਰਾਂ ਨੂੰ ਕਥਿਤ ਤÏਰ 'ਤੇ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਵਿੱਚੋਂ ਬਹੁਤਿਆਂ 'ਤੇ ਤਿ੍ਣਮੂਲ ਕਾਂਗਰਸ ਨਾਲ ਸਬੰਧ ਹੋਣ ਕਾਰਨ ਹਮਲਾ ਕੀਤਾ ਗਿਆ ਸੀ¢ਇਹ ਪਟੀਸ਼ਨ 12 ਮਈ ਨੂੰ ਕਲਕੱਤਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ¢ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਸੁਜੋਏ ਪਾਲ ਅਤੇ ਜਸਟਿਸ ਪਾਰਥਸਾਰਥੀ ਸੇਨ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਹੋਈ¢