ਮੁੰਬਈ, 14 ਮਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀਰਵਾਰ ਨੂੰ ਵਿਧਾਨ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਮੋਟਰਸਾਈਕਲ 'ਤੇ ਵਿਧਾਨ ਭਵਨ ਪਹੁੰਚੇ¢ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਲਣ ਦੀ ਖਪਤ ਘਟਾਉਣ ਦੀ ਅਪੀਲ ਤੋਂ ਬਾਅਦ ਚੁੱਕੇ ਗਏ ਉਪਾਵਾਂ ਦਾ ਹਿੱਸਾ ਹੈ¢ ਫੜਨਵੀਸ ਭਾਜਪਾ ਆਗੂ ਅਤੇ ਮੰਤਰੀ ਆਸ਼ੀਸ਼ ਸ਼ੇਲਾਰ ਦੇ ਨਾਲ ਆਪਣੀ ਰਿਹਾਇਸ਼ 'ਵਰਸ਼ਾ' ਤੋਂ ਮੋਟਰਸਾਈਕਲ 'ਤੇ ਦੱਖਣੀ ਮੁੰਬਈ ਦੇ ਵਿਧਾਨ ਭਵਨ ਪਹੁੰਚੇ¢