ਭਾਜਪਾ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ 'ਤੇ ਕੀਤਾ ਗਿ੍ਫ਼ਤਾਰ-ਕੇਜਰੀਵਾਲ
ਅਜੀਤ ਡੈਸਕ
19-05-2026
ਨਵੀਂ ਦਿੱਲੀ, 18 ਮਈ (ਏਜੰਸੀ)-'ਆਪ' ਮੁਖੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਪਾਰਟੀ ਨੇਤਾ ਦੀਪਕ ਸਿੰਗਲਾ ਦੇ ਬਚਾਅ 'ਚ ਸਾਹਮਣੇ ਆਏ ਅਤੇ ਕਿਹਾ ਕਿ ਉਹ (ਦੀਪਕ)
ਭਾਜਪਾ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਦੇ ਨਤੀਜੇ ਭੁਗਤ ਰਹੇ ਹਨ | ਕੇਜਰੀਵਾਲ ਨੇ ਹਿੰਦੀ 'ਚ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਦੀਪਕ ਸਿੰਗਲਾ ਨੂੰ ਇਸ ਲਈ ਗਿ੍ਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਉਸਨੇ ਕੁਝ ਗਲਤ ਕੀਤਾ ਸੀ, ਸਗੋਂ, ਉਸਨੂੰ ਇਸ ਲਈ ਗਿ੍ਫ਼ਤਾਰ ਕੀਤਾ ਗਿਆ ਕਿਉਂਕਿ ਉਹ ਭਾਜਪਾ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਦੀਪਕ ਬਹਾਦਰ ਹੈ ਅਤੇ ਦੇਸ਼ ਲਈ ਲੜ ਰਿਹਾ ਹੈ | ਕੇਜਰੀਵਾਲ ਨੇ ਗਿ੍ਫ਼ਤਾਰ ਕੀਤੇ ਗਏ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀ ਵੀ ਪ੍ਰਸੰਸਾ ਕੀਤੀ, ਉਨ੍ਹਾਂ ਨੂੰ ਬਹਾਦਰ ਅਤੇ ਦੇਸ਼ ਭਗਤ ਕਿਹਾ |