29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈ.ਡੀ. ਵਲੋਂ 'ਆਪ' ਆਗੂ ਦੀਪਕ ਸਿੰਗਲਾ ਗਿ੍ਫ਼ਤਾਰ <br/>

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਮ ਆਦਮੀ ਪਾਰਟੀ ਦੇ ਗੋਆ 'ਚ ਸਹਿ ਇੰਚਾਰਜ ਦੀਪਕ ਸਿੰਗਲਾ ਨੂੰ ਗਿ੍ਫ਼ਤਾਰ ਕੀਤਾ | ਸੋਮਵਾਰ ਨੂੰ ਦਿੱਲੀ ਅਤੇ ਗੋਆ 'ਚ ਕਈ ਟਿਕਾਣਿਆਂ 'ਤੇ ਘੰਟਿਆਂ ਤੱਕ ਕੀਤੀ ਛਾਪੇਮਾਰੀ ਤੋਂ ਬਾਅਦ ਈ.ਡੀ. ਦੀ ਟੀਮ ਨੇ 'ਆਪ' ਆਗੂ ਸਿੰਗਲਾ ਨੂੰ ਗਿ੍ਫ਼ਤਾਰ ਕਰ ਲਿਆ | ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਹਵਾਲਾ ਮਾਮਲੇ 'ਚ ਇਹ ਕਾਰਵਾਈ ਕੀਤੀ ਗਈ ਹੈ | ਦਿੱਲੀ ਤੋਂ ਇਲਾਵਾ ਗੋਆ 'ਚ ਵੀ ਕਈ ਟਿਕਾਣਿਆਂ 'ਤੇ ਸਵੇਰੇ ਈ.ਡੀ. ਦੀ ਟੀਮ ਪੁੱਜੀ ਸੀ | ਸਿੰਗਲਾ ਦਿੱਲੀ ਦੀ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ 'ਆਪ' ਦੇ ਉਮੀਦਵਾਰ ਰਹਿ ਚੁੱਕੇ ਹਨ | ਸਾਲ 2024 'ਚ ਜਾਂਚ ਤਹਿਤ ਈ.ਡੀ. ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਸੀ | ਸਿੰਗਲਾ ਗੋਆ 'ਚ ਸਹਿ ਇੰਚਾਰਜ ਸਨ | ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ, ਸਿੰਗਲਾ 'ਤੇ ਕਾਰਵਾਈ ਨੂੰ ਗੋਆ ਚੋਣਾਂ ਨਾਲ ਜੋੜਿਆ ਹੈ | ਉਨ੍ਹਾਂ ਕਿਹਾ ਕਿ ਗੋਆ 'ਚ 'ਆਪ' ਦੀ ਵਧਦੀ ਹਰਮਨ ਪਿਆਰਤਾ ਕਾਰਨ ਸਿੰਗਲਾ 'ਤੇ ਈ. ਡੀ. ਨੇ ਛਾਪੇਮਾਰੀ ਕੀਤੀ ਹੈ |

ਪਿਛਲੀ ਖ਼ਬਰ ਮੋਦੀ ਵਲੋਂ ਪੱਛਮੀ ਏਸ਼ੀਆ ਤੇ ਯੂਕਰੇਨ 'ਚ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ <br/> ਅਗਲੀ ਖ਼ਬਰ ਭਾਜਪਾ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ 'ਤੇ ਕੀਤਾ ਗਿ੍ਫ਼ਤਾਰ-ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।