ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਪੁਲਿਸ ਨੇ 4 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 2 ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ | ਪੁਲਿਸ ਨੇ ਉਕਤ ਮਾਮਲੇ 'ਚ 5 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ਼ ਜੱਗੀ ਪਿੰਡ ਬਸੀ ਬਲੀਦਾਦ, ਗੁਅਮਾਨਤ ਸਿੰਘ ਉਰਫ਼ ਮੰਨਤ ਵਾਸੀ ਹੀਰਾ ਕਲੋਨੀ ਹਰਿਆਣਾ, ਦਿਨੇਸ਼ ਕੁਮਾਰ ਵਾਸੀ ਦਿੱਲੀ ਗੇਟ ਹਰਿਆਣਾ ਤੇ ਮਨਪ੍ਰੀਤ ਸਿੰਘ ਉਰਫ਼ ਬਾਬਾ ਧੰਨੋਵਾਲ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਉਪਰੰਤ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੁਸਹਿਰਾ ਗਰਾਊਾਡ ਹਰਿਆਣਾ ਚੋਅ 'ਚ ਲੁਕੋ ਕੇ ਰੱਖੇ 2 ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ | ਪੁਲਿਸ ਨੇ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਿਧਾਂਤ ਸਹਿਬਲ ਉਰਫ਼ ਅਰਜਨ ਵਾਸੀ ਸੈਂਟਰਲ ਟਾਊਨ ਜਲੰਧਰ ਨੂੰ ਵੀ ਉਕਤ ਮਾਮਲੇ 'ਚ ਨਾਮਜ਼ਦ ਕਰ ਲਿਆ ਹੈ | * ਸ੍ਰੀ ਅਨੰਦਪੁਰ ਸਾਹਿਧੂੜਾਂ ਪੁੱਟ ਰਹੇ ਨੇ ਟਿੱਪਰ