ਮੁਕੇਰੀਆਂ, 13 ਫਰਵਰੀ (ਰਾਮਗੜ੍ਹੀਆ)-ਐੱਸ.ਆਈ. ਦਲਜੀਤ ਸਿੰਘ ਥਾਣਾ ਮੁਖੀ ਮੁਕੇਰੀਆਂ ਦੀ ਅਗਵਾਈ ਹੇਠ ਚੋਰੀ ਕਰਨ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਚੋਰੀ ਸ਼ੁਦਾ ਸਾਮਾਨ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਅਮਰਜੀਤ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆਂ ਸਮੇਤ ਨਾਕਾਬੰਦੀ ਦੌਰਾਨ ਨਰੇਸ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਚਰਖਾ ਕਾਲੋਨੀ ਮੁਕੇਰੀਆਂ, ਮੋਹਨ ਲਾਲ ਪੁੱਤਰ ਕਿਸ਼ਨ ਲਾਲ ਵਾਸੀ ਦੇਹਰੀਵਾਲ (ਪਠਾਨਕੋਟ) ਅਤੇ ਜਗਦੀਸ਼ ਸਿੰਘ ਪੁੱਤਰ ਮਿਦਰਜੀਤ ਵਾਸੀ ਮੁਕੇਰੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਪਾਸੋਂ ਇਕ ਸੋਨੇ ਦੀ ਚੇਨ ਜੈਂਟਸ, ਇਕ ਟਾਪਸ ਜੋੜਾ ਲੇਡੀਜ਼, ਦੋ ਮੰੁਦਰੀਆਂ ਜੈਂਟਸ, ਇਕ ਲੇਡੀਜ਼ ਕੋਕਾ, 60 ਹਜ਼ਾਰ ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਹੋਏ ਹਨ | ਪੁਲਿਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 29 ਮਿਤੀ 10.02.26 ਜੁਰਮ 331, 305 ਬੀ.ਐਨ.ਐੱਸ. ਥਾਣਾ ਮੁਕੇਰੀਆਂ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ |