ਰਾਏਕੋਟ, 1 ਮਾਰਚ (ਬਲਵਿੰਦਰ ਸਿੰਘ ਲਿੱਤਰ)-ਬੇਸਹਾਰਾ ਬੱਚਿਆਂ ਤੇ ਬਜ਼ੁਰਗਾਂ ਨੂੰ ਆਸਰਾ ਦੇਣ ਵਾਲੀ ਸੰਸਥਾ ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਵਿਖੇ ਮਮਤਾ ਫਾਊਾਡੇਸ਼ਨ ਕੈਨੇਡਾ ਸੰਸਥਾ ਦੇ ਪ੍ਰਧਾਨ ਮੱਖਣ ਸਿੰਘ ਟੁੱਟ ਕੈਨੇਡਾ ਤੇ ਗੁਰਬਖਸ਼ ਕੌਰ ਵੱਲੋਂ ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਉਨਾਂ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਗੱਲਬਾਤ ਦੌਰਾਨ ਪ੍ਰਧਾਨ ਮੱਖਣ ਸਿੰਘ ਟੁੱਟ ਨੇ ਦੱਸਿਆ ਕਿ ਮਮਤਾ ਫਾਊਾਡੇਸ਼ਨ ਕੈਨੇਡਾ ਵਲੋਂ ਪੰਜਾਬ ਦੀਆਂ ਅਨੇਕਾਂ ਸੰਸਥਾਵਾਂ ਨੂੰ ਪਿਛਲੇ ਕਈ ਸਾਲਾਂ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਸੰਸਥਾਵਾਂ ਰਾਹੀਂ ਲੋੜਵੰਦਾਂ ਦੀ ਉੱਚਿਤ ਮਦਦ ਹੋ ਸਕੇ | ਇਸ ਸਮੇਂ ਮੱਖਣ ਸਿੰਘ ਟੁੱਟ ਵਲੋਂ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਲਈ ਵਿਸ਼ੇਸ਼ ਆਰਥਿਕ ਸਹਿਯੋਗ ਦਿੱਤਾ ਗਿਆ, ਜਿਸ 'ਤੇ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਮੱਖਣ ਸਿੰਘ ਟੁੱਟ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮੱਖਣ ਸਿੰਘ ਟੁੱਟ ਵੱਲੋਂ ਸਮਾਜ ਭਲਾਈ ਕਾਰਜ਼ਾਂ ਵਿੱਚ ਦਿੱਤੇ ਜਾਂਦੇ ਸਹਿਯੋਗ ਤੇ ਉੱਦਮ ਦੀ ਪ੍ਰਭ ਆਸਰਾ ਸੰਸਥਾ ਫੇਰੂਰਾਈ ਦੇ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ, ਨਰਿੰਦਰ ਸਿੰਘ ਗੋਰਾ ਕੈਨੇਡਾ ਵੱਲੋਂ ਸ਼ਲਾਘਾ ਕੀਤੀ ਗਈ | ਇਸ ਸਮੇਂ ਹਰਜੀਤ ਸਿੰਘ ਰਾਏ ਕੈਨੇਡਾ ਤੇ ਮੱਖਣ ਸਿੰਘ ਟੁੱਟ ਦੀ ਹਾਜ਼ਰੀ ਵਿੱਚ ਪ੍ਰਭ ਆਸਰਾ ਸੰਸਥਾ ਫੇਰੂਰਾਈ ਵੱਲੋਂ ਪਿੰਡ ਭੰਮੀਪੁਰਾ ਦੀ ਅਪਾਹਜ਼ ਲੋੜਵੰਦ ਬੀਬੀ ਨੂੰ ਸਕੂਟਰੀ ਦਿੱਤੀ ਗਈ | ਇਸ ਮੌਕੇ ਗੁਰਿੰਦਰ ਸਿੰਘ ਢਿੱਲੋਂ, ਸੂਬੇਦਾਰ ਜਗਸੀਰ ਸਿੰਘ, ਮਨਜੀਤ ਸਿੰਘ ਬੈਨੀਪਾਲ, ਤਜਿੰਦਰ ਸਿੰਘ ਬੋਪਾਰਾਏ, ਨਿਰਮਲ ਸਿੰਘ ਰਾਏ, ਰਾਜਿੰਦਰ ਸਿੰਘ ਬੈਨੀਪਾਲ, ਪੰਮਾ ਸਿੰਘ ਰਾਏ ਹਾਜ਼ਰ ਸਨ |