ਹੰਬੜਾਂ, 1 ਮਾਰਚ (ਮੇਜਰ ਹੰਬੜਾਂ)-ਪਿੰਡ ਵਲੀਪੁਰ ਖੁਰਦ ਵਿਖੇ ਸਮੂਹ ਪਿੰਡ ਵਾਸੀਆਂ ਤੇ ਨੌਜਵਾਨਾਂ ਵਲੋਂ ਹੋਲਾ ਮਹੱਲਾ 'ਤੇ ਜਾਣ ਵਾਲੀਆਂ ਸੰਗਤਾਂ ਲਈ ਹਰੇਕ ਸਾਲ ਦੀ ਤਰ੍ਹਾਂ ਮੁੱਖ ਮਾਰਗ 'ਤੇ ਲਗਾਏ ਗਏ ਲੰਗਰਾਂ ਦੀ ਚੱਲ ਰਹੀ ਸੇਵਾ ਵਿਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੁੱਜ ਕੇ ਜਿੱਥੇ ਉਨ੍ਹਾਂ ਹਰੇਕ ਸਾਲ ਲੰਗਰਾਂ ਦੀ ਸੇਵਾ ਕੀਤੇ ਜਾਣ 'ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਲੰਗਰਾਂ ਦੀ ਸੇਵਾ ਲਈ ਆਪਣੀ ਨਿੱਜੀ ਜੇਬ 'ਚੋਂ ਨਗਦ ਰਾਸ਼ੀ ਭੇਟ ਕੀਤੀ ਤੇ ਕਿਹਾ ਕਿ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਲੰਗਰਾਂ ਦੀ ਸੇਵਾ ਕਰਦੇ ਹਾਂ ਤੇ ਹੋਲਾ ਮਹੱਲਾ 'ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਾ ਸ਼ਲਾਘਾਯੋਗ ਕਦਮ ਹੈ | ਪਿੰਡ ਵਲੀਪੁਰ ਖੁਰਦ ਵਿਖੇ ਮੁੱਖ ਮਾਰਗ 'ਤੇ ਲਗਾਏ ਗਏ ਲੰਗਰਾਂ ਦੀ ਸੇਵਾ ਕਰ ਰਹੇ ਪ੍ਰਬੰਧਕਾਂ ਵਲੋਂ ਜਿੱਥੇ ਵਿਧਾਇਕ ਮਨਪ੍ਰੀਤ ਸਿੰਘ ਵਲੋਂ ਲੰਗਰਾਂ 'ਚ ਸੇਵਾ ਪਾਉਣ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ | ਉੱਥੇ ਉਨ੍ਹਾਂ ਨੇ ਸ. ਇਯਾਲੀ ਨੂੰ ਸਿਰੋਪਾਓ ਭੇਟ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਲੰਗਰਾਂ ਦੀ ਚੱਲ ਰਹੀ ਦਿਨ-ਰਾਤ ਸੇਵਾ ਵਿਚ ਜਿੱਥੇ ਨੌਜਵਾਨ ਸੇਵਾਦਾਰਾਂ ਦਾ ਵੱਡਾ ਯੋਗਦਾਨ ਹੈ, ਉੱਥੇ ਲੰਗਰਾਂ ਦੀ ਸੇਵਾ ਵਿਚ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ ਇਕਬਾਲ ਸਿੰਘ ਪਾਲੀ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜੂ ਵਲੀਪੁਰ, ਹੈਰੀ ਵਲੀਪੁਰ, ਬਲਜੀਤ ਸਿੰਘ, ਬੌਬੀ ਵਲੀਪੁਰ ਖੁਰਦ, ਸੁਖਪਾਲ ਸਿੰਘ ਗਿੱਲ, ਅਮਰ ਸਿੰਘ, ਪ੍ਰਧਾਨ ਰਣਜੀਤ ਸਿੰਘ ਸਮੇਤ ਹੋਰ ਸੇਵਾਦਾਰਾਂ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ |