17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਖ਼ਾਲਸਾ ਸੁਧਾਰ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/>

ਅਜੀਤ ਡੈਸਕ 02-03-2026
ਗੁਰੂਸਰ ਸੁਧਾਰ, 1 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸਧਾਰ ਦੀ ਸਾਇੰਸ ਐਂਡ ਟੈਕਨਾਲੋਜੀ ਸੋਸਾਇਟੀ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਰਾਸ਼ਟਰੀ ਅਤੇ ਰਾਜ ਪੁਰਸਕਾਰ ਜੇਤੂ ਡਾ. ਕੁਸੁਮ ਲਤਾ ਨਰੂਲਾ ਮੁੱਖ ਬੁਲਾਰੇ ਵਜੋਂ ਤਸਰੀਫ਼ ਲਿਆਏ ਤੇ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਇਸ ਗੱਲ 'ਤੇ ਜ਼ੋਰ ਦੇ ਕੇ ਕੀਤੀ ਕਿ ਵਿਗਿਆਨਿਕ ਖੋਜਾਂ ਆਧੁਨਿਕ ਸੱਭਿਅਤਾ ਦੀ ਨੀਂਹ ਨੂੰ ਕਿਵੇਂ ਆਕਾਰ ਦਿੰਦੀਆਂ ਹਨ | ਉਨ੍ਹਾਂ ਨੇ ਰੋਜ਼ਾਨਾ ਜੀਵਨ ਵਿਚ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਦੱਸਿਆ | ਡਾ. ਨਰੂਲਾ ਨੇ ਵਿਗਿਆਨ ਅਤੇ ਰਾਸ਼ਟਰ ਨਿਰਮਾਣ ਵਿਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਸਬੰਧੀ ਦੱਸਦਿਆਂ ਕਾਦੰਬਨੀ ਗਾਂਗੁਲੀ, ਆਨੰਦੀ ਗੋਪਾਲ ਜੋਸ਼ੀ, ਅੰਨਾ ਮਨੀ, ਈ.ਕੇ. ਜਾਨਕੀ ਅੰਮਾਲ ਅਤੇ ਰਾਜੇਸ਼ਵਰੀ ਚੈਟਰਜੀ ਵਰਗੀਆਂ ਮੋਹਰੀ ਮਹਿਲਾ ਵਿਗਿਆਨੀਆਂ ਦੇ ਸ਼ਾਨਦਾਰ ਯੋਗਦਾਨਾਂ 'ਤੇ ਚਾਨਣਾ ਪਾਇਆ, ਜਿਨ੍ਹਾਂ ਨੇ ਮੈਡੀਕਲ, ਮਾਈਕ੍ਰੋਵੇਵ ਇੰਜੀਨੀਅਰਿੰਗ, ਮੌਸਮ ਵਿਗਿਆਨ, ਸਾਇਟੋਲੋਜੀ ਅਤੇ ਐਥਨੋਬੋਟਨੀ ਦੇ ਖੇਤਰਾਂ ਵਿਚ ਮਿਸਾਲੀ ਯੋਗਦਾਨ ਪਾਇਆ | ਭਾਰਤ ਦੇ ਪੁਲਾੜ ਮਿਸ਼ਨਾਂ ਜਿਵੇਂ ਕਿ ਚੰਦਰਯਾਨ-2 ਅਤੇ ਆਦਿਤਿਆ ਐੱਲ-1 ਵਿਚ ਮਹਿਲਾ ਵਿਗਿਆਨੀਆਂ ਦੀ ਸ਼ਲਾਘਾਯੋਗ ਭੂਮਿਕਾ ਦੀ ਚਰਚਾ ਵੀ ਕੀਤੀ | ਸੈਸ਼ਨ ਵਿਚ ਡਾ. ਨਰੂਲਾ ਨੇ ਦਿਲਚਸਪ ਅਤੇ ਮਜ਼ੇਦਾਰ ਗਤੀਵਿਧੀਆਂ ਰਾਹੀਂ ਗੁਰੂਤਾ ਕੇਂਦਰ, ਦਬਾਅ, ਵੈਕਿਊਮ ਅਤੇ ਮਨੁੱਖੀ ਦਿ੍ਸ਼ਟੀ ਦੇ ਨਿਯਮਾਂ ਵਰਗੇ ਵਿਗਿਆਨਿਕ ਸਿਧਾਂਤਾਂ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੇ ਆਯੋਜਨ ਵਿਚ ਪ੍ਰੋ. ਪਵਨਵੀਰ ਸਿੰਘ, ਪ੍ਰੋ. ਬੋਹੜ ਸਿੰਘ, ਡਾ. ਨਵਜੋਤ ਸਿੰਘ ਅਤੇ ਪ੍ਰੋ. ਰਾਜਨ ਕਪੂਰ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਸੈਮੀਨਾਰ ਵਿਚ ਪ੍ਰੋ. ਜਸਬਿੰਦਰ ਕੌਰ, ਪ੍ਰੋ. ਪਰਵੀਨ ਅੰਸਾਰੀ ਅਤੇ ਪ੍ਰੋ. ਅੰਜਨਾ ਕੁਮਾਰੀ ਵੀ ਖਾਸ ਤੌਰ 'ਤੇ ਸ਼ਾਮਿਲ ਹੋਏ | ਸੈਸ਼ਨ ਦੇ ਅੰਤ ਵਿਚ ਪਿ੍ੰਸੀਪਲ ਪ੍ਰੋ. ਇੰਦਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੱਤਿਆ ਭਾਰਤੀ ਸਕੂਲ ਪੋਨਾ ਵਿਖੇ ਸਾਇੰਸ ਦਿਨ ਮਨਾਇਆ <br/> ਅਗਲੀ ਖ਼ਬਰ ਵਿਧਾਇਕ ਇਯਾਲੀ ਵਲੋਂ ਵਲੀਪੁਰ ਖੁਰਦ ਵਿਖੇ ਹੋਲਾ ਮਹੱਲਾ ਸੰਬੰਧੀ ਲਗਾਏ ਲੰਗਰਾਂ ਦੀ ਸੇਵਾ ਲਈ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।