17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜੀ. ਐੱਚ. ਜੀ. ਆਯੂਰਵੈਦਿਕ ਕਾਲਜ 'ਚ ਵਾਈਟ ਕੋਟ ਸਮਾਰੋਹ ਦਾ ਕਰਵਾ ਕੇ ਕੀਤਾ ਗਿਆ ਵਿਦਿਆਰਥੀਆਂ ਦਾ ਸਵਾਗਤ <br/>

ਅਜੀਤ ਡੈਸਕ 02-03-2026
ਰਾਏਕੋਟ, 1 ਮਾਰਚ (ਸੁਸ਼ੀਲ)-ਸਥਾਨਕ ਜੀ.ਐੱਚ.ਜੀ ਆਯੂਰਵੈਦਿਕ ਕਾਲਜ ਵਿਚ ਬੀ.ਏ.ਐੱਮ.ਐੱਸ ਡਿਗਰੀ ਕੋਰਸ ਕਰਨ ਵਾਲੇ ਵਿਚ ਵਿਦਿਆਰਥੀਆਂ ਲਈ ਕਾਲਜ ਵਿਚ ਵਾਈਟ ਕੋਟ ਸਮਾਰੋਹ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਆਯੂਰਵੈਦਿਕ ਚਿਕਿਤਸਾ ਪੇਸ਼ੇ ਵਿਚ ਆਉਣ ਦਾ ਸਵਾਗਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ, ਜਿਸ ਰਾਹੀਂ ਗਿਆਨ ਅਤੇ ਬੁੱਧੀ ਲਈ ਅਰਦਾਸ ਕੀਤੀ ਗਈ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਈਟ ਕੋਟ ਪ੍ਰਦਾਨ ਕੀਤੇ ਗਏ, ਜੋ ਪਵਿਤ੍ਰਤਾ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹਨ | ਇਸ ਮੌਕੇ ਵਿਦਿਆਰਥੀਆਂ ਨੂੰ ਇਸ ਪੇਸ਼ੇ ਵਿਚ ਆਉਣ 'ਤੇ ਸੌਂਹ ਚੁੱਕ ਸਮਾਗਮ ਵੀ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਆਯੂਰਵੇਦ ਦੇ ਸਿਧਾਂਤਾਂ ਦੀ ਪਾਲਣਾਂ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਲਿਆ | ਸਮਾਰੋਹ ਵਿਚ ਚੇਅਰਮੈਨ ਡਾ. ਬੀ.ਐੱਲ.ਬਾਂਸਲ, ਡਾਇਰੈਕਟਰ ਡਾ. ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ, ਪਿ੍ੰਸੀਪਲ ਡਾ. ਤੇਜਬੀਰ ਸਿੰਘ ਅਤੇ ਡਾਇਰੈਕਟਰ ਡਾ. ਐੱਸ.ਆਰ. ਸ਼ਾਹੀ ਨੇ ਵਿਦਿਆਰਥੀਆਂ ਨੂੰ ਆਯੂਰਵੈਦਿਕ ਚਿਕਿਤਸਾ ਪੇਸ਼ੇ ਵਿਚ ਆਉਣ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਰੇ ਫੈਕਲਟੀ ਮੈਂਬਰਾਂ ਵਲੋਂ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਓਟ ਸੈਂਟਰ ਮੋਹੀ ਅੱਗੇ ਮਰੀਜ਼ਾਂ ਵਲੋਂ ਪ੍ਰਦਰਸ਼ਨ ਕਰਮਚਾਰੀ ਉੱਪਰ ਮਾੜੇ ਵਿਵਹਾਰ ਦਾ ਦੋਸ਼ <br/> ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਪੋਨਾ ਵਿਖੇ ਸਾਇੰਸ ਦਿਨ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।