05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਿੱਧਵਾਂ ਕਾਲਜ ਵਿਖੇ ਐੱਫ਼.ਡੀ.ਪੀ. ਦਾ ਚੌਥਾ ਦਿਨ ਆਨਲਾਈਨ ਰਿਹਾ

ਅਜੀਤ ਡੈਸਕ 04-06-2026
ਚੌਂਕੀਮਾਨ, 3 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਫ਼ੈਕਲਟੀ ਡਿਵੈਲਮੈਂਟ ਪ੍ਰੋਗਰਾਮ ਦੇ ਚੌਥੇ ਦਿਨ ਆਨ-ਲਾਇਨ ਸੈਸ਼ਨ ਆਯੋਜਿਤ ਕੀਤਾ ਗਿਆ | ਚੌਥੇ ਸੈਸ਼ਨ ਦੇ ਪ੍ਰਮੁੱਖ ਬੁਲਾਰੇ ਡਾ. ਨੰਦ ਕਿਸ਼ੋਰ ਚੌਧਰੀ, ਐਜੂਕੇਸ਼ਨ ਵਿਭਾਗ, ਸੈਂਟਰਲ ਯੂਨੀਵਰਸਿਟੀ, ਹਰਿਆਣਾ, ਮੋਹਿੰਦਰਗੜ੍ਹ ਸਨ | ਪ੍ਰੋ. ਆਸ਼ੀਸ਼ ਕੁਮਾਰ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਪ੍ਰਮੁੱਖ ਬੁਲਾਰੇ ਦੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ | ਡਾ. ਚੌਧਰੀ ਨੇ ਪੀ.ਪੀ.ਟੀ. ਰਾਹੀਂ ਮੁਖਾਤਿਬ ਹੁੰਦਿਆਂ 'ਭਾਰਤੀ ਗਿਆਨ ਪ੍ਰੰਪਰਾ' ਵਿਸ਼ੇ 'ਤੇ ਵਿਚਾਰ ਸਾਂਝੇ ਕਰਦਿਆਂ ਸੰਸਕਿ੍ਤ ਭਾਸ਼ਾ ਵਿਚ ਪ੍ਰਮਾਤਮਾ ਦੀ ਅਰਾਧਨਾ ਤੋਂ ਆਰੰਭ ਕਰਦਿਆਂ ਪ੍ਰਮਾਤਮਾ ਦਾ ਓਟ-ਆਸਰਾ, ਕਾਰਜ ਦੀ ਸ਼ਕਤੀ ਅਤੇ ਸਮਰੱਥਾ ਦੀ ਮੰਗ ਨੂੰ ਸਮਝਾਇਆ | ਉਨ੍ਹਾਂ ਇਕਾਗਰਤਾ, ਪਵਿੱਤਰਤਾ, ਸਮਰੱਥਾ, ਵਿਸ਼ਵਾਸ, ਹਿੰਮਤ ਅਤੇ ਭਰੋਸੇ ਦੇ ਸੰਕਲਪ ਨੂੰ ਉਦਾਹਰਨਾਂ ਸਹਿਤ ਸਪੱਸ਼ਟ ਕੀਤਾ | ਉਨ੍ਹਾਂ ਪੁਰਾਤਨ ਯੁੱਗ ਵਿਚ ਗਿਆਨ ਨੂੰ ਨਿਰੂਪਿਤ ਕਰਦਿਆਂ ਗੁਰੂ-ਸ਼ਿਸ਼ ਪ੍ਰੰਪਰਾ ਅਤੇ ਸੂਤਰ ਆਤਮਿਕਤਾ ਨੂੰ ਦਰਸਾਉਂਦਿਆਂ ਸੰਸਕਿ੍ਤ ਭਾਸ਼ਾ ਦੀ ਗਿਆਨ ਪ੍ਰੰਪਰਾ ਵਿਚ ਪ੍ਰਸਿੱਧ ਗ੍ਰੰਥ ਰਿਗਵੇਦ, ਸਾਮਵੇਦ, ਅਰਥਵੇਦ ਅਤੇ ਯਜੂਰਵੇਦ ਨੂੰ ਗਿਆਨ ਦਾ ਸ੍ਰ੍ਰੋਤ ਮੰਨਦਿਆਂ ਛੇ ਵੇਦਾਂਗ, ਵਿਆਕਰਨ, ਇਤਿਹਾਸ ਵਿਚ ਰਾਮਾਇਣ ਅਤੇ ਮਹਾਂਭਾਰਤ, ਸੰੰਸਕਿ੍ਤ ਫਿਲਾਸਫ਼ੀ ਵਿਚ ਵੈਦਿਕ ਅਤੇ ਲੌਕਿਕ ਫ਼ਲਸਫ਼ੇ ਨੂੰ ਨਿਰੂਪਿਤ ਕੀਤਾ | ਉਹਨਾਂ ਮਨੁੱਖ ਦੀਆਂ ਗਿਆਨ ਇੰਦਰੀਆਂ ਦੀ ਭੁਮਿਕਾ ਨੂੰ ਪ੍ਰਮੁੱਖਤਾ ਦਿੰਦਿਆਂ ਕਿਹਾ ਕਿ ਪਰਮਾਤਮਾ ਦੀ ਇਹ ਅਮੁੱਲ ਦਾਤ ਸੰਸਾਰਕ ਅਤੇ ਆਤਮਿਕ ਗਿਆਨ ਹਾਸਲ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ | ਉਨ੍ਹਾਂ ਕਿਤਾਬੀ ਗਿਆਨ ਦੇ ਅਧਿਐਨ ਦੇ ਵਿਭਿੰਨ ਪੜਾਅ ਉਸਦਾ ਵਿਸ਼ਾ, ਲੇਖਕ, ਖੋਜ ਵਿਧੀ ਅਤੇ ਉਦੇਸ਼ 'ਤੇ ਵਿਸ਼ੇਸ਼ ਬਲ ਦਿੱਤਾ | ਉਹਨਾਂ ਚਾਰੇ ਵੇਦਾਂ ਨੂੰ ਵਿਸਥਾਰ ਸਹਿਤ ਦੱਸਦਿਆਂ ਉਨ੍ਹਾਂ ਵਿਚਲੇ ਸਾਹਿਤਕ ਤੱਥਾਂ ਨੂੰ ਨਿਰੂਪਿਤ ਕੀਤਾ | ਪ੍ਰਮੁੱਖ ਬੁਲਾਰੇ ਨੇ ਸੁਆਲ-ਜੁਆਬ ਸੈਸ਼ਨ ਵਿਚ ਤਲੱਸ਼ੀਬਖਸ਼ ਉੱਤਰ ਦਿੱਤੇ | ਸੈਸ਼ਨ ਦੀ ਸਮਾਪਤੀ ਤੇ ਪ੍ਰੋ. ਆਸ਼ੀਸ ਕੁਮਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਐੱਫ਼.ਡੀ.ਪੀ ਦਾ ਲਿੰਕ ਕਾਲਜ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਉਪਲੱਬਧ ਹੈ ਵਿਭਿੰਨ ਕਾਲਜਾਂ ਦੇ ਅਧਿਆਪਕ ਸਾਹਿਬਾਨ ਇਸ ਦਾ ਲਾਭ ਲੈ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ | ਇਸ ਆਨ ਲਾਇਨ ਸੈਸ਼ਨ ਵਿਚ ਲਗਭਗ 27 ਭਾਗੀਦਾਰਾਂ ਨੇ ਭਾਗ ਲਿਆ |
ਪਿਛਲੀ ਖ਼ਬਰ ਵਣ ਰੇਂਜ ਸਮਰਾਲਾ 'ਚ ਆਏ ਦਿਨ ਕੁਦਰਤ ਨਾਲ ਹੋ ਰਿਹਾ ਖਿਲਵਾੜ, ਰੇਂਜ ਦੇ ਅਧਿਕਾਰੀ ਤੇ ਕਰਮਚਾਰੀ ਨੇ ਖ਼ਾਮੋਸ਼-ਬੈਨੀਪਾਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।