05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਣ ਰੇਂਜ ਸਮਰਾਲਾ 'ਚ ਆਏ ਦਿਨ ਕੁਦਰਤ ਨਾਲ ਹੋ ਰਿਹਾ ਖਿਲਵਾੜ, ਰੇਂਜ ਦੇ ਅਧਿਕਾਰੀ ਤੇ ਕਰਮਚਾਰੀ ਨੇ ਖ਼ਾਮੋਸ਼-ਬੈਨੀਪਾਲ

ਅਜੀਤ ਡੈਸਕ 04-06-2026
ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਆਏ ਦਿਨ ਅੱਤ ਦੀ ਗਰਮੀ ਪੈਣ ਨਾਲ ਲੋਕਾਂ ਦਾ ਆਪਣੇ ਘਰਾਂ ਚੋਂ ਨਿਕਲਣ ਮੁਸ਼ਕਿਲ ਹੋਇਆ ਪਿਆ ਹੈ | ਜੇਕਰ ਦੇਖਿਆ ਜਾਵੇ ਤਾਂ ਇਸ ਅੱਤ ਦੀ ਪੈ ਰਹੀ ਗਰਮੀ ਦੇ ਅਸੀ ਖ਼ੁਦ ਜ਼ਿੰਮੇਵਾਰ ਹਾਂ ਲੋਕ ਆਏ ਦਿਨ ਕੁਦਰਤ ਨਾਲ ਖਿਲਵਾੜ ਕਰਕੇ ਵਣ ਰੇਂਜ ਸਮਰਾਲਾ ਦੀਆਂ ਸੜਕਾਂ ਦੇ ਕੰਢੇ ਖੜ੍ਹੇ ਹਰੇ ਭਰੇ ਦਰੱਖ਼ਤਾਂ ਨੂੰ ਅੱਗ ਲਗਾ ਰਿਹੈ ਹਨ | ਇਸ ਸਬੰਧੀ ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਖ਼ਾਮੋਸ਼ ਹਨ | ਵਣ ਰੇਂਜ ਸਮਰਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੇ ਰੇਂਜ ਅੰਦਰ ਹੁੰਦੇ ਨੁਕਸਾਨ ਦੀ ਕਦੇ ਸਾਰ ਨਹੀਂ ਲਈ |
ਪਿੰਡ ਰੋਹਣੋ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਉਹ ਬੀਤੇ ਦਿਨੀਂ ਸਿਖਰ ਦੁਪਹਿਰ ਸਮਰਾਲਾ-ਬੀਜਾ ਰੋਡ ਤੋਂ ਲੰਘ ਰਿਹਾ ਸੀ ਤਾਂ ਉਨ੍ਹਾਂ ਦੇਖਿਆ ਕਿ ਰੋਡ ਉੱਪਰ ਖੜ੍ਹੇ ਹਰੇ ਭਰੇ ਦਰਖਤ ਤੇ ਬੂਟੇ ਸ਼ਰੇਆਮ ਅੱਗ ਦੀ ਭੇਟ ਚੜ੍ਹ ਰਿਹੇ ਸਨ ਤਾਂ ਉਨ੍ਹਾਂ ਨੇ ਕਾਰ ਰੋਕ ਕੇ ਇਹਨਾਂ ਦੀਆਂ ਫ਼ੋਟੋਆਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ | ਬੈਨੀਪਾਲ ਨੇ ਕਿਹਾ ਕਿ ਇਸੇ ਤਰ੍ਹਾਂ ਸਮਰਾਲਾ ਤੋਂ ਖੰਨਾ ਰੋਡ ਉੱਪਰ ਜੋ ਦਰਖ਼ਤ ਖੜ੍ਹੇ ਹਨ ਉਨ੍ਹਾਂ ਵਿਚੋਂ ਜ਼ਿਆਦਾਤਰ ਦਰਖ਼ਤ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ ਜੋ ਸੜਕ ਉੱਪਰੋਂ ਲੰਘਣ ਵਾਲੇ ਹਰ ਇੱਕ ਰਾਹਗੀਰ ਨੂੰ ੂ ਸਾਫ਼ ਦਿਖਾਈ ਦਿੰਦੇ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਸ ਪਾਸੇ ਧਿਆਨ ਨਹੀਂ ਦਿੰਦੇ | ਉਨ੍ਹਾਂ ਕਿਹਾ ਕਿ ਅੱਗ ਦੀ ਲਪੇਟ 'ਚ ਰੋਜ਼ਾਨਾ ਸੈਂਕੜੇ ਜੀਵ ਜੰਤੂ ਤੇ ਪੰਛੀ ਆਪਣੇ ਘਰੋਂ ਬੇਘਰ ਹੋ ਰਹੇ ਹਨ | ਬੈਨੀਪਾਲ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਵਣ ਰੇਂਜ ਸਮਰਾਲਾ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਪ੍ਰਤੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੋ ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਦੇ ਹਨ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ |
ਪਿਛਲੀ ਖ਼ਬਰ ਧਾਮ ਗੰਗੋਤਰੀ (ਉਤਰਾਖੰਡ) 'ਚ ਸਾਧੂ-ਸੰਤਾਂ ਲਈ 59ਵਾਂ ਲੰਗਰ ਭੰਡਾਰਾ ਕਰਨ ਲਈ ਸੰਗਤ ਰਵਾਨਾ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ ਐੱਫ਼.ਡੀ.ਪੀ. ਦਾ ਚੌਥਾ ਦਿਨ ਆਨਲਾਈਨ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।