05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਧਾਮ ਗੰਗੋਤਰੀ (ਉਤਰਾਖੰਡ) 'ਚ ਸਾਧੂ-ਸੰਤਾਂ ਲਈ 59ਵਾਂ ਲੰਗਰ ਭੰਡਾਰਾ ਕਰਨ ਲਈ ਸੰਗਤ ਰਵਾਨਾ

ਅਜੀਤ ਡੈਸਕ 04-06-2026
ਲੋਹਟਬੱਦੀ, 3 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਉਤਰਾਖੰਡ ਦੇ ਬਰਫ਼ੀਲੇ ਪਰਬਤਾਂ ਸਥਿਤ ਧਾਮ ਗੰਗੋਤਰੀ ਮੰਦਰ ਨਜ਼ਦੀਕ ਠੰਡੀਆਂ ਗੁਫਾਫ਼ਾਂ 'ਚ ਤਪ ਕਰ ਰਹੇ ਸਾਧੂ-ਸੰਤਾਂ ਲਈ ਸਾਲਾਨਾ 59ਵਾਂ ਲੰਗਰ ਭੰਡਾਰਾ ਅਤੇ ਰਾਸ਼ਨ ਵੰਡਣ ਲਈ ਆਸ਼ਰਮ ਧਾਮ ਤਲਵੰਡੀ ਖੁਰਦ ਤੋਂ ਸੰਗਤ ਦਾ ਜਥਾ ਰਵਾਨਾ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਦੱਸਿਆ ਕਿ ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਮੈਮੋਰੀਅਲ ਟਰੱਸਟ, ਮੌਜੂਦਾ ਸੰਚਾਲਕ ਸਵਾਮੀ ਸੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਵਲੋਂ ਇਹ ਕਾਰਜ ਜਾਰੀ ਹੈ ਜੋ ਕਿ ਸਾਲ 'ਚ 2 ਵਾਰ ਜੂਨ ਅਤੇ ਅਕਤੂਬਰ ਮਹੀਨੇ ਸਵਾਮੀ ਸ਼ਾਂਤਾ ਨੰਦ ਜੀ ਦੇ ਉਤਰਾਧਿਕਾਰੀ ਸਵਾਮੀ ਵਸ਼ਿਸ਼ਟ ਯੋਗੀ ਦੇ ਅਸਥਾਨ ਦੰਡੀ ਸਵਾਮੀ ਆਸ਼ਰਮ ਗੰਗੋਤਰੀ ਵਿਖੇ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਮੁੱਖ ਭੰਡਾਰਾ ਹੋਵੇਗਾ ਜਿਸ 'ਚ ਵੱਡੀ ਗਿਣਤੀ ਸਾਧੂ-ਮਹਾਤਮਾ ਦੰਡੀ ਸਵਾਮੀ ਆਸ਼ਰਮ ਪੁੱਜਣਗੇ | ਇਸ ਮੌਕੇ ਸਵਾਮੀ ਹੰਸਾ ਨੰਦ, ਭਾਈ ਗੁਰਮੀਤ ਸਿੰਘ ਬੈਂਸ, ਸੁਖਦੇਵ ਰਾਜ, ਮੋਹਣ ਲਾਲ ਪਵਾ, ਬਾਬਾ ਹਰਭਜਨ ਸਿੰਘ ਜੱਸੋਵਾਲ, ਦਵਿੰਦਰ ਸਿੰਘ ਗਰੇਵਾਲ ਆਲਮਗੀਰ, ਹਰਜੀਤ ਸਿੰਘ ਬਿੱਟੂ ਬੜੂੰਦੀ, ਹਰਬੰਸ ਸਿੰਘ ਬੰਸਾ ਹਲਵਾਈ ਸੁਧਾਰ, ਮਨਜੀਤ ਸਿੰਘ ਮਿੱਠੂ ਬਰ੍ਹਮੀ, ਨਿਸ਼ਾਨ ਸਿੰਘ ਲੁਧਿਆਣਾ, ਜਸਕਰਨ ਸਿੰਘ ਰਕਬਾ, ਪਿੰਦਰ ਸਿੰਘ ਧੋਲਣ, ਬਾਜ ਸਿੰਘ ਨੱਥੋਵਾਲ, ਚੌਧਰੀ ਸੁਰਿੰਦਰ ਝਾਂਡੀਆਂ, ਰਾਮੇ ਸ਼ਾਹ ਕਰਤਾਰਪੁਰ, ਮਦਨ ਲਾਲ ਮਹੋਲੀ, ਵਜੀਰ ਅਲੂਣਾ, ਦੀਪਕ ਥੋਪੀਆ, ਰੇਸ਼ਮ ਰੂੜੇਵਾਲ ਆਦਿ ਜਥੇ 'ਚ ਸ਼ਾਮਿਲ ਹਨ |
ਪਿਛਲੀ ਖ਼ਬਰ ਪਿੰਡ ਮੁਕੰਦਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ ਅਗਲੀ ਖ਼ਬਰ ਵਣ ਰੇਂਜ ਸਮਰਾਲਾ 'ਚ ਆਏ ਦਿਨ ਕੁਦਰਤ ਨਾਲ ਹੋ ਰਿਹਾ ਖਿਲਵਾੜ, ਰੇਂਜ ਦੇ ਅਧਿਕਾਰੀ ਤੇ ਕਰਮਚਾਰੀ ਨੇ ਖ਼ਾਮੋਸ਼-ਬੈਨੀਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।