31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਾਈਨਮੈਨ ਸੁਭਾਸ਼ ਚੰਦਰ ਨੰੂ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ

ਅਜੀਤ ਡੈਸਕ 03-05-2026
ਪਠਾਨਕੋਟ, 2 ਮਈ (ਵਿਨੋਦ)-ਪਾਵਰਕਾਮ ਪਠਾਨਕੋਟ ਦੇ ਉੱਤਰੀ ਸਬ-ਡਵੀਜ਼ਨ ਦੇ ਦਫ਼ਤਰ ਵਿਖੇ ਲਾਈਨਮੈਨ ਸੁਭਾਸ਼ ਚੰਦਰ ਦੀ ਸੇਵਾ ਮੁਕਤੀ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਮੌਕੇ ਸਬ-ਡਵੀਜ਼ਨਲ ਅਫਸਰ ਉੱਤਰੀ ਇੰਜੀ: ਜਤਿੰਦਰ ਸ਼ਰਮਾ, ਰਾਜਿੰਦਰ ਸਿੰਘ, ਪ੍ਰਕਾਸ਼ ਚੰਦ, ਸੁਮੇਸ਼ ਮਹਾਜਨ, ਅਨਿਲ ਕੁਮਾਰ ਨੀਲਾ ਤੇ ਸਾਰੇ ਕਰਮਚਾਰੀਆਂ ਨੇ ਲਾਈਨਮੈਨ ਸੁਭਾਸ਼ ਚੰਦਰ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਅਤੇ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਧਾਈ ਦਿੱਤੀ | ਇੰਜੀ: ਜਤਿੰਦਰ ਸ਼ਰਮਾ ਨੇ ਆਪਣੀ ਸੇਵਾ ਦੌਰਾਨ ਕੰਮ ਪ੍ਰਤੀ ਸਮਰਪਣ ਅਤੇ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ | ਐਸ.ਡੀ.ਓ ਸ਼ਰਮਾ, ਜਤਿੰਦਰ, ਸੁਨੀਲ, ਅਸ਼ਵਨੀ ਅਤੇ ਵਿਕਰਮਜੀਤ, ਜੇ.ਈ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਿੱਥੇ ਸੇਵਾ ਮੁਕਤੀ 'ਤੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਸਟਾਫ ਦੀ ਘਾਟ ਕਾਰਨ ਖਪਤਕਾਰਾਂ ਨੂੰ ਸੁਚਾਰੂ ਸੇਵਾ ਪ੍ਰਦਾਨ ਕਰਨ 'ਚ ਆ ਰਹੀਆਂ ਮੁਸ਼ਕਿਲਾਂ ਬਾਰੇ ਚਿੰਤਾ ਵੀ ਸੁਭਾਵਿਕ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਪਤਕਾਰਾਂ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ ਚਾਹੀਦਾ ਹੈ, ਕਿਉਂਕਿ ਸਟਾਫ ਦੀ ਘਾਟ ਅਤੇ ਵਾਧੂ ਕੰਮ ਦੇ ਬੋਝ ਕਾਰਨ ਕਰਮਚਾਰੀ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਜੇ.ਈ ਵਿਵੇਕ ਕੁਮਾਰ, ਵਧੀਕ ਸਹਾਇਕ ਇੰਜੀ: ਨਰੇਸ਼ ਕੁਮਾਰ, ਸ਼ਿਲਪਾ ਦੇਵੀ, ਅਨੂ ਕੁਮਾਰੀ, ਧਰਮਪਾਲ ਆਦਿ ਨੇ ਦਫ਼ਤਰ ਵਲੋਂ ਸੁਭਾਸ਼ ਚੰਦਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹੁਸ਼ਿਆਰ ਸਿੰਘ, ਸੂਰਯਾਂਸ਼, ਗਣੇਸ਼, ਰਮਨ ਨੇ ਰਿਫਰੈਸ਼ਮੈਂਟ ਦੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ | ਇਸ ਮੌਕੇ ਗਜੇਂਦਰ, ਰਵੀ, ਮੁਕੇਸ਼, ਨਰੇਸ਼, ਨਾਗੇਸ਼, ਨਿਸ਼ਾਂਤ, ਮੱਸਾ ਸਿੰਘ, ਵਿਸ਼ਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਗਵਰਨਰ ਵਿਜ਼ਟ ਦਾ ਆਯੋਜਨ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।