30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਐਡਵੋਕੇਟ ਸੇਖਵਾਂ ਦੀ ਅਗਵਾਈ ਹੇਠ ਰਜੇਸ਼ ਅਰੋੜਾ ਕਾਂਗਰਸ ਛੱਡ 'ਆਪ' 'ਚ ਹੋਏ ਸ਼ਾਮਿਲ

ਅਜੀਤ ਡੈਸਕ 20-05-2026
ਧਾਰੀਵਾਲ, 19 ਮਈ (ਜੇਮਸ ਨਾਹਰ)-ਨਗਰ ਕੌਂਸਲ ਚੋਣਾਂ ਦੇ ਭਖੇ ਹੋਏ ਮਾਹੌਲ ਅੰਦਰ ਕਾਂਗਰਸ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਟਕਸਾਲੀ ਕਾਂਗਰਸੀ ਆਗੂ ਰਾਜੇਸ਼ ਅਰੋੜਾ ਸਾਥੀਆਂ ਸਮੇਤ ਕਾਦੀਆਂ ਹਲਕੇ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋਣ ਵਾਲੇ ਨਵੇਂ ਸਾਥੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ | ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਹ ਲੰਬੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ, ਪਰ ਕਾਂਗਰਸ ਹੁਣ ਆਪਣੇ ਪਹਿਲਾਂ ਵਾਲੇ ਸਿਧਾਂਤਾਂ 'ਤੇ ਨਹੀਂ ਰਹੀ ਤੇ ਸਿਰਫ ਆਪਸੀ ਧੜੇਬੰਦੀ ਵਿਚ ਉਲਝ ਕੇ ਰਹਿ ਗਈ ਹੈ, ਇਸ ਲਈ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ 13 ਨੰਬਰ ਵਾਰਡ ਤੋਂ ਸੀਟ ਜਿੱਤ ਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਝੋਲੀ ਪਾਈ ਜਾਵੇਗੀ | ਇਸ ਮੌਕੇ ਅਸ਼ਵਨੀ ਦੁੱਗਲ, ਜਗਦੀਸ਼ ਧਾਰੀਵਾਲ, ਸਰਪੰਚ ਹਰਪਾਲ ਸਿੰਘ ਕੰਗ, ਸਾਬਾ ਭੱਟੀ, ਪੀਟਰ ਮੱਟੂ, ਰਾਜੇਸ਼ ਖੋਸਲਾ ਤੇ ਸੋਨੂੰ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਮਸੀਹ ਭਾਈਚਾਰੇ ਦੇ ਕਾਂਗਰਸ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਕੁਰਾਲੀ ਬਾਈਪਾਸ 'ਤੇ ਮੋਟਰਸਾਈਕਲ ਸਵਾਰਾਂ ਨੇ ਇਨੋਵਾ ਗੱਡੀ 'ਤੇ ਚਲਾਈਆਂ ਗੋਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।