30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਘਰ 'ਚ ਹੋਈ ਚੋਰੀ ਨੰੂ 14 ਦਿਨ ਬੀਤਣ ਬਾਅਦ ਵੀ ਸ਼ਾਲਾ ਪੁਲਿਸ ਨਹੀਂ ਕਰ ਰਹੀ ਕਾਰਵਾਈ-ਪਰਿਵਾਰ <br/>

ਅਜੀਤ ਡੈਸਕ 20-05-2026
ਗੁਰਦਾਸਪੁਰ, 19 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਪੰਡੋਰੀ ਮਹੰਤਾਂ ਵਿਖੇ 14 ਦਿਨ ਪਹਿਲਾਂ ਇਕ ਘਰ 'ਚ ਚੋਰਾਂ ਵਲੋਂ ਗਹਿਣੇ ਤੇ ਹੋਰ ਸਮਾਨ ਚੋਰੀ ਕਰ ਲਿਆ ਸੀ | ਪਰ ਸ਼ਾਲਾ ਨੇ ਇੰਨੇ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਕਾਰਵਾਈ ਨਹੀਂ ਕੀਤੀ | ਜਿਸ ਕਰਕੇ ਪਰਿਵਾਰ ਦਾ ਪੁਲਿਸ ਖ਼ਿਲਾਫ਼ ਭਾਰੀ ਰੋਸ ਹੈ | ਪੀੜਤ ਪਿੰਕੀ ਪਤਨੀ ਰੋਬਿਨ ਮਸੀਹ ਵਾਸੀ ਪੰਡੋਰੀ ਮਹੰਤਾਂ ਨੇ ਦੱਸਿਆ ਕਿ ਉਸ ਦੀ ਪਤੀ ਦੁਬਈ ਰਹਿੰਦਾ ਹੈ ਤੇ 6 ਮਈ ਨੰੂ ਉਹ ਮੁਹੱਲੇ 'ਚ ਸਤਿਸੰਗ ਸੁਣਨ ਲਈ ਪਰਿਵਾਰ ਸਮੇਤ ਗਈ ਸੀ ਕਿ ਜਦੋਂ ਉਹ ਰਾਤ 8 ਵਜੇ ਵਾਪਸ ਆਏ ਤਾਂ ਘਰ ਦਾ ਗੇਟ ਖੁੱਲ੍ਹਾ ਸੀ ਤੇ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ੇ ਟੁੱਟੇ ਸਨ ਤੇ ਅਲਮਾਰੀ ਵਿਚ ਪਿਆ ਸਮਾਨ ਖਿੱਲਰਿਆ ਸੀ | ਜਦੋਂ ਕਿ ਟਰੰਕ ਦੇ ਤਾਲੇ ਵੀ ਟੁੱਟੇ ਸੀ, ਜਿਸ ਵਿਚ 4 ਤੋਲੇ ਸੋਨਾ ਗ਼ਾਇਬ ਸੀ ਤੇ ਹੋਰ ਸਮਾਨ ਬਚ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੰੂ ਦੱਸਿਆ ਸੀ ਕਿ ਉਨ੍ਹਾਂ ਨੰੂ ਸ਼ੱਕ ਹੈ ਕਿ ਵਰੁਣ ਪੁੱਤਰ ਵੀਰੂ ਵਾਸੀ ਪੰਡੋਰੀ ਮਹੰਤਾਂ ਨੇ ਚੋਰੀ ਕੀਤੀ ਹੈ | ਪਰ ਪੁਲਿਸ ਵਲੋਂ ਉਨ੍ਹਾਂ ਪਾਸੋਂ ਗਹਿਣਿਆਂ ਦੀਆਂ ਰਸੀਦਾਂ ਦੀ ਮੰਗ ਕੀਤੀ ਜਾ ਰਹੀ ਹੈ | ਜਦੋਂ ਕਿ ਪੁਲਿਸ ਵਲੋਂ 7 ਮਈ ਦਾ ਮਾਮਲਾ ਦਰਜ ਕੀਤਾ ਹੈ | ਪਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ | ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਸੁਣਵਾਈ ਆਈ.ਓ ਸਬ ਇੰਸਪੈਕਟਰ ਨਿਰਮਲ ਸਿੰਘ ਕਰ ਰਹੇ ਹਨ ਜੋ ਉਨ੍ਹਾਂ ਨੰੂ ਵਾਰ ਵਾਰ ਗਹਿਣਿਆਂ ਦੇ ਬਿੱਲਾਂ ਦੀ ਮੰਗ ਕਰ ਰਹੇ ਹਨ | ਜਿਸ ਕਾਰਨ ਪੀੜਤ ਪਰਿਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਦੋਸ਼ੀ ਨੰੂ ਗਿ੍ਫ਼ਤਾਰ ਕਰਕੇ ਪਰਿਵਾਰ ਨੰੂ ਇਨਸਾਫ਼ ਦਿਵਾਇਆ ਜਾਵੇ |

ਪਿਛਲੀ ਖ਼ਬਰ ਹਰਕਰਮ ਸਿੰਘ ਰੰਧਾਵਾ ਨੂੰ ਪੀ.ਸੀ.ਐੱਸ. ਬਣ ਕੇ ਆਰ.ਟੀ.ਓ. ਕਪੂਰਥਲਾ ਨਿਯੁਕਤ ਹੋਣ 'ਤੇ ਸਨਮਾਨਿਤ ਕੀਤਾ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਮਸੀਹ ਭਾਈਚਾਰੇ ਦੇ ਕਾਂਗਰਸ ਪਰਿਵਾਰ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।