ਫ਼ਤਹਿਗੜ੍ਹ ਚੂੜੀਆਂ, 19 ਮਈ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਨੰਦਿਆਂਵਾਲ 'ਚ ਰਾਤ ਸਮੇਂ ਚੋਰਾਂ ਵਲੋਂ ਚੋਰੀ ਦੀ ਵੱਡੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ | ਪ੍ਰੇਸ਼ਾਨੀ ਦੇ ਆਲਮ ਵਿਚ ਘਰ ਦੇ ਮਾਲਕ ਹਰਜੀਤ ਸਿੰਘ ਨੰਦਿਆਂਵਾਲ, ਗੁਰਜੰਟ ਸਿੰਘ ਜੰਟਾ ਨੇ ਪਰਿਵਾਰਕ ਮੈਂਬਰਾਂ ਸਮੇਤ ਦੱਸਿਆ ਕਿ ਉਸ ਦੇ 2 ਪੁੱਤਰ ਹਨ, ਜੋ ਕੈਨੇਡਾ ਰਹਿ ਰਹੇ ਹਨ ਅਤੇ ਉਹ ਆਪਣੀ ਨੂੰ ਹ ਤੇ ਪਤਨੀ ਭੁਪਿੰਦਰ ਕੌਰ ਸਮੇਤ 2 ਮੰਜਲੀ ਕੋਠੀ ਵਿਚ ਇੱਥੇ ਰਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਮੇਂ ਉਹ ਤੇ ਉਸ ਦੀ ਪਤਨੀ ਭੁਪਿੰਦਰ ਕੌਰ ਆਪਣੇ ਬੈੱਡ ਰੂਮ ਅਤੇ ਉਨ੍ਹਾਂ ਦੀ ਨੂੰ ਹ ਨੂਰਦੀਪ ਕੌਰ ਉੱਪਰਲੀ ਮਿੰਜਲ ਉੱਪਰ ਆਪਣੇ ਕਮਰੇ ਵਿਚ ਸੁੱਤੇ ਸਨ | ਰਾਤ ਸਮੇਂ ਜਦੋਂ ਉਸ ਦੀ ਪਤਨੀ ਬਾਥਰੂਮ ਲਈ ਉੱਠੀ ਤਾਂ ਉਸ ਨੇ ਮੈਨੂੰ ਜ਼ੋਰ ਦੀ ਆਵਾਜ਼ ਮਾਰੀ, ਜਦੋਂ ਜਾ ਕੇ ਦੇਖਿਆ ਤਾਂ ਇਕ ਹਰੇ ਰੰਗ ਦਾ ਪਰਨਾ ਅਤੇ ਅਤੇ ਤੌਲੀਆ ਇਕ-ਦੂਜੇ ਨਾਲ ਬੰਨੇ ਕੇ ਇਕ ਪਾਸੇ ਤੋਂ ਬਾਥਰੂਮ ਦੀ ਟੂਟੀ ਨਾਲ ਘੁੱਟ ਕੇ ਬੰਨੇ ਹੋਏ ਸਨ | ਕੋਠੀ ਦਾ ਮੇਨ ਦਰਵਾਜਾ ਦੇਖਿਆ ਤਾਂ ਉਸ ਦੀ ਚਿਟਕਣੀ ਪੁੱਟੀ ਹੋਈ ਸੀ, ਜਦਕਿ ਇਕ ਕਮਰੇ ਨਾਲ ਜੁੜੇ ਸਟੋਰ ਵੱਲ ਦੇਖਿਆ ਤਾਂ ਉਸ ਦੇ ਦਰਵਾਜੇ ਦਾ ਤਾਲਾ ਵੀ ਪੁੱਟਿਆ ਹੋਇਆ ਸੀ, ਅੰਦਰਲੀਆਂ ਅਲਮਾਰੀਆਂ ਖੁੱਲੀਆਂ ਸਨ ਤੇ ਕੱਪੜੇ ਖਿੱਲਰੇ ਪਏ ਸਨ | ਇਸ ਦੇ ਨਾਲ ਹੀ ਬਣੇ ਲਾਕਰ ਨੂੰ ਦੇਖਿਆ ਤਾਂ ਉਸ ਵਿਚ ਰੱਖਿਆ ਲਾਇਸੰਸੀ 30 ਬੋਰ ਪਿਸਤੌਲ, ਕਰੀਬ 12 ਲੱਖ ਰੁਪਏ ਅਤੇ ਨਾਲ ਦੀ ਅਲਮਾਰੀ ਵਿਚੋਂ ਕਰੀਬ 45 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫੌਰਨ ਸੰਬੰਧਿਤ ਪੁਲਿਸ ਨੂੰ ਇਤਲਾਹ ਦਿੱਤੀ | ਜਦ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ 6 ਚੋਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਮੂੰਹ ਮੰਨੇ ਹੋਏ ਸਨ | ਉਨ੍ਹਾਂ ਕਿਹਾ ਕਿ ਚੋਰਾਂ ਨੇ ਉਨ੍ਹਾਂ ਦਾ ਵੱਡਾ ਨੁਕਸਾਨ ਕੀਤਾ, ਜਿਸ ਕਰ ਕੇ ਉਹ ਪਰਿਵਾਰ ਤੇ ਪਿੰਡ ਵਾਸੀਆਂ ਸਮੇਤ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਜਲਦੀ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡਾ ਚੋਰੀ ਹੋਇਆ ਸਾਮਾਨ ਸਾਨੂੰ ਮਿਲ ਸਕੇ | ਮਿਲੀਆਂ ਕਨਸੋਆ ਮੁਤਾਬਿਕ ਪਤਾ ਲੱਗਾ ਹੈ ਕਿ ਇਨ੍ਹਾਂ 6 ਲੁਟੇਰਿਆਂ ਨੇ ਹੀ ਨਾਲ ਦੇ ਪਿੰਡ ਪਰਾਚਾ ਦੇ ਇਕ ਘਰ ਵੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਇਸ ਮੌਕੇ ਸਬੰਧਿਤ ਪੁਲਿਸ ਅਫ਼ਸਰ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਹ ਅਗਲੇਰੀ ਕਾਰਵਾਈ ਲਈ ਇਸ ਚੋਰੀ ਦੀ ਘਟਨਾ ਨੂੰ ਸਾਹਮਣੇ ਲਿਆਉਣ ਵਿਚ ਜੁਟੇ ਹੋਏ ਹਨ, ਆਸ ਹੈ ਕਿ ਜਲਦੀ ਹੀ ਚੋਰ ਫੜੇ ਜਾਣਗੇ |