30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਾਹਬਾਦ ਨੇ ਐਡਵੋਕੇਟ ਰੰਧਾਵਾ ਨੂੰ ਬਾਰ ਕੌਂਸਲ ਮੈਂਬਰ ਬਣਨ 'ਤੇ ਦਿੱਤੀ ਵਧਾਈ

ਅਜੀਤ ਡੈਸਕ 20-05-2026
ਬਟਾਲਾ, 19 ਮਈ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਉਪ ਚੇਅਰਮੈਨ ਐੱਸ.ਸੀ. ਵਿੰਗ ਪੰਜਾਬ ਤੇ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ ਨੇ ਐਡਵੋਕੇਟ ਦਿਆਲ ਪ੍ਰਤਾਪ ਸਿੰਗਰ ਰੰਧਾਵਾ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਮੈਂਬਰ ਬਣਨ 'ਤੇ ਵਧਾਈ ਦਿੱਤੀ | ਇਸ ਮੌਕੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਕਿਹਾ ਕਿ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਐਡਵੋਕੇਟ ਰੰਧਾਵਾ ਨੇ ਆਪਣੀ ਕਾਬਲੀਅਤ ਸਦਕਾ ਜਿੱਥੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਉੱਥੇ ਨਾਲ ਹੀ ਵਕਾਲਤ ਦੇ ਖੇਤਰ 'ਚ ਵੱਡਾ ਨਾਮਣਾ ਖੱਟਿਆ ਹੈ | ਉਨ੍ਹਾਂ ਕਿਹਾ ਕਿ ਵਕਾਲਤ ਦੇ ਖੇਤਰ 'ਚ ਮਿਲੇ ਮਾਣ-ਸਨਮਾਨ ਰੰਧਾਵਾ ਪਰਿਵਾਰ ਲਈ ਨਹੀਂ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਸਾਡੇ ਇਲਾਕੇ ਦੇ ਹੋਰ ਵੀ ਨੌਜਵਾਨਾਂ ਲਈ ਮਾਰਗ ਦਰਸ਼ਕ ਬਣਨਗੇ | ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਕੈਨੇਡਾ ਤੇ ਹਰਜੀਤ ਸਿੰਘ ਬੱਦੋਵਾਲ ਬਲਾਕ ਸੰਮਤੀ ਮੈਂਬਰ ਨੇ ਵੀ ਪੁੱਜ ਕੇ ਖੁਸ਼ੀ ਸਾਂਝੀ ਕੀਤੀ |
ਪਿਛਲੀ ਖ਼ਬਰ 100 ਟਨ ਕੂੜੇ ਦੀ ਬਦਬੂ ਕਾਰਨ ਦੀਨਾਨਗਰ ਸ਼ਹਿਰ ਵਾਸੀ ਪ੍ਰੇਸ਼ਾਨ <br/> ਅਗਲੀ ਖ਼ਬਰ ਰਾਤ ਸਮੇਂ ਚੋਰਾਂ ਵਲੋਂ ਲਾਇਸੈਂਸੀ ਪਿਸਤੌਲ, 12 ਲੱਖ ਰੁਪਏ ਅਤੇ ਗਹਿਣੇ ਕੀਤੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।