30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

100 ਟਨ ਕੂੜੇ ਦੀ ਬਦਬੂ ਕਾਰਨ ਦੀਨਾਨਗਰ ਸ਼ਹਿਰ ਵਾਸੀ ਪ੍ਰੇਸ਼ਾਨ <br/>

ਅਜੀਤ ਡੈਸਕ 20-05-2026
ਦੀਨਾਨਗਰ, 19 ਮਈ (ਸ਼ਾਮ ਸਿੰਘ ਘੁੰਮਣ)-ਮਗਰਲੇ 14 ਦਿਨਾਂ ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਬੈਠੇ ਨਗਰ ਕੌਂਸਲ ਦੀਨਾਨਗਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਸ਼ਹਿਰ 'ਚ ਸਾਫ਼ ਸਫ਼ਾਈ ਦਾ ਕੰਮ ਠੱਪ ਕਰ ਦਿੱਤੇ ਜਾਣ ਕਾਰਨ ਸ਼ਹਿਰ ਅੰਦਰ ਥਾਂ ਥਾਂ ਕੂੜੇ ਦੇ ਅੰਬਾਰ ਲੱਗ ਗਏ ਹਨ ਅਤੇ ਸ਼ਹਿਰ ਦੀ ਹਰ ਗਲੀ ਮੋੜ 'ਤੇ ਲੱਗੇ ਕੂੜੇ ਦੇ ਢੇਰਾਂ ਤੋਂ ਪੈਦਾ ਹੁੰਦੀ ਸੜਾਂਦ ਕਾਰਨ ਹੁਣ ਲੋਕਾਂ ਦਾ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ | ਰੋਜ਼ਾਨਾ 7 ਟਨ ਦੇ ਕਰੀਬ ਕੂੜਾ ਪੈਦਾ ਕਰਨ ਵਾਲੇ ਦੀਨਾਨਗਰ ਸ਼ਹਿਰ ਅੰਦਰ ਮਗਰਲੇ 14 ਦਿਨਾਂ ਤੋਂ ਸਾਫ਼ ਸਫ਼ਾਈ ਅਤੇ ਕੂੜੇ ਦੀ ਚੁਕਾਈ ਨਾ ਹੋਣ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ 'ਤੇ 100 ਟਨ ਦੇ ਕਰੀਬ ਕੂੜਾ ਜਮਾ ਹੋ ਗਿਆ ਹੈ | ਸ਼ਹਿਰ ਦੇ ਮੇਨ ਬਾਜ਼ਾਰਾਂ, ਗਲੀਆਂ ਮੁਹੱਲਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਹੁਣ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਉੱਪਰ ਵੀ ਸਵਾਲ ਖੜ੍ਹੇ ਕਰਨ ਲੱਗ ਪਏ ਹਨ | ਇੱਥੋਂ ਤੱਕ ਕਿ ਸ਼ਹਿਰ ਦੀ ਸਾਫ਼ ਸਫ਼ਾਈ ਦਾ ਪ੍ਰਬੰਧ ਦੇਖਣ ਵਾਲਾ ਨਗਰ ਕੌਂਸਲ ਦੀਨਾਨਗਰ ਦਾ ਦਫ਼ਤਰ ਵੀ ਕੂੜੇ ਦੇ ਢੇਰ ਹੇਠਾਂ ਦੱਬਿਆ ਨਜ਼ਰ ਆਉਣ ਲੱਗਾ ਹੈ | ਸ਼ਹਿਰਾਂ ਦੇ ਕਈ ਗਲੀਆਂ ਮੁਹੱਲਿਆਂ ਦਾ ਹਾਲ ਤਾਂ ਇਹ ਹੈ ਕਿ ਘਰਾਂ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਤੋਂ ਡਰਦੇ ਲੋਕ ਆਪਣੇ ਘਰਾਂ ਦੇ ਬੂਹੇ ਬਾਰੀਆਂ ਖੋਲ੍ਹਣ ਤੋਂ ਵੀ ਪ੍ਰਹੇਜ਼ ਕਰ ਰਹੇ ਹਨ | ਗੰਦਗੀ ਦੇ ਢੇਰਾਂ ਕਾਰਨ ਮੱਖੀਆਂ ਮੱਛਰਾਂ ਦੀ ਭਰਮਾਰ ਹੋ ਗਈ ਹੈ ਅਤੇ ਜੇਕਰ ਹੋਰ ਕੁਝ ਦਿਨ ਅਜਿਹੇ ਹੀ ਹਾਲਾਤ ਬਣੇ ਰਹੇ ਤਾਂ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ |

ਪਿਛਲੀ ਖ਼ਬਰ 98 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ 314 ਉਮੀਦਵਾਰ ਚੋਣ ਮੈਦਾਨ 'ਚ <br/> ਅਗਲੀ ਖ਼ਬਰ ਸ਼ਾਹਬਾਦ ਨੇ ਐਡਵੋਕੇਟ ਰੰਧਾਵਾ ਨੂੰ ਬਾਰ ਕੌਂਸਲ ਮੈਂਬਰ ਬਣਨ 'ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।