03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਆਪ' ਸਰਕਾਰ ਬਿਆਨਾਂ ਰਾਹੀਂ ਨਹੀਂ ਹਕੀਕਤ 'ਚ ਲੋਕਾਂ ਦੀ ਸੁਰੱਖਿਆ ਯਕੀਨੀ ਕਰੇ-ਚੇਅ. ਖੁਸ਼ਹਾਲਪੁਰ <br/>

ਅਜੀਤ ਡੈਸਕ 04-06-2026
ਕਲਾਨੌਰ, 3 ਜੂਨ (ਪੁਰੇਵਾਲ)-ਐਗਰੀਫੈੱਡ ਦੇ ਚੇਅਰਮੈਨ ਤੇ ਡਾਇਰੈਕਟਰ ਨੈਸ਼ਨਲ ਕੋਆਪਰੇਟਿਵ ਯੂਨੀਅਨ ਆਫ ਇੰਡੀਆ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਪੰਜਾਬ 'ਚ ਅਮਨ-ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਸਿਰਫ਼ ਬਿਆਨਾਂ ਰਾਹੀਂ ਹੀ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ, ਜਦਕਿ ਸਰਕਾਰ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਬਿਆਨਾਂ ਦੀ ਜਗ੍ਹਾ 'ਤੇ ਲੋਕਾਂ ਦੀ ਹਕੀਕਤ 'ਚ ਸੁਰੱਖਿਆ ਯਕੀਨੀ ਕੀਤੀ ਜਾਵੇ | ਚੇਅ. ਖੁਸ਼ਹਾਲਪੁਰ ਨੇ ਕਿਹਾ ਕਿ ਚਿੱਟੇ ਦਿਨ ਗ੍ਰਨੇਡ ਹਮਲੇ, ਗੋਲੀਬਾਰੀ ਦੀ ਵਾਰਦਾਤ ਸੁਰੱਖਿਆ ਪ੍ਰਬੰਧਾਂ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ, ਜਿਸ ਤੋਂ ਸ਼ਾਂਤੀ-ਪਸੰਦ ਤੇ ਆਮ ਲੋਕ ਵੀ ਖਫ਼ਾ ਹਨ ਤੇ ਦਹਿਸ਼ਤ ਤੇ ਡਰ ਭਰੇ ਮਹੌਲ 'ਚ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ | ਖੁਸ਼ਹਾਲਪੁਰ ਨੇ ਕਿਹਾ ਕਿ ਡਾਕਟਰੀ ਪੇਸ਼ਾ ਇਕ ਸੇਵਾ ਵਾਲਾ ਕਾਰਜ ਹੈ ਤੇ ਲੋਕ ਡਾਕਟਰ ਨੂੰ ਰੱਬ ਦਾ ਰੂਪ ਮੰਨਦੇ ਹਨ ਤੇ ਡਾਕਟਰ 24 ਘੰਟੇ ਲੋਕਾਂ ਦੀ ਜਾਨ ਦੀ ਰੱਖਿਆ ਲਈ ਸਿਹਤ ਸਹੂਲਤਾਂ ਦੇਣ ਲਈ ਤਤਪਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਮਨ-ਕਾਨੂੰਨ ਦੀ ਬਹਾਲੀ ਯਕੀਨੀ ਕੀਤੀ ਜਾਵੇ, ਕਿਤੇ ਅਜਿਹਾ ਨਾ ਹੋਵੇ ਐਮਰਜੈਂਸੀ ਹਲਾਤਾਂ 'ਚ ਕਿਸੇ ਮਰੀਜ਼ ਨੂੰ ਮੁਢਲੀ ਸਹਾਇਤਾ ਨਾ ਮਿਲਣ ਕਾਰਨ ਨੁਕਸਾਨ ਹੋ ਜਾਵੇ |

ਪਿਛਲੀ ਖ਼ਬਰ 'ਆਪ' ਸਰਕਾਰ ਬਿਆਨਾਂ ਰਾਹੀਂ ਨਹੀਂ ਹਕੀਕਤ 'ਚ ਲੋਕਾਂ ਦੀ ਸੁਰੱਖਿਆ ਯਕੀਨੀ ਕਰੇ-ਚੇਅ. ਖੁਸ਼ਹਾਲਪੁਰ <br/> ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।