31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨੈਸ਼ਨਲ ਹਾਈਵੇ ਪੁਲ ਨੰਬਰ-3 ’ਤੇ ਬਣੇ ਅੰਡਰ ਪਾਸ ਦੀ ਮਾੜੀ ਹਾਲਤ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 09-07-2026
ਪਠਾਨਕੋਟ, 8 ਜੁਲਾਈ (ਵਿਨੋਦ)-ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦਾ ਵਫ਼ਦ ਕਲੱਬ ਦੇ ਪ੍ਰਧਾਨ ਲਾਇਨ ਰਾਜ ਕੁਮਾਰ ਮਹਾਜਨ ਤੇ ਕਲੱਬ ਦੇ ਪ੍ਰਸ਼ਾਸਕ ਲਾਇਨ ਇੰਜੀਨੀਅਰ ਅਜੇ ਮਹਾਜਨ ਦੀ ਅਗਵਾਈ ਹੇਠ ਮਲਿਕਪੁਰ ਦੇ ਡੀ.ਸੀ. ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ: ਪੱਲਵੀ ਨੂੰ ਮਿਲਣ ਪਹੁੰਚਿਆ ਤੇ ਡਿਪਟੀ ਕਮਿਸ਼ਨਰ ਨੂੰ ਨੈਸ਼ਨਲ ਹਾਈਵੇ ਪੁਲ ਨੰਬਰ-3 ‘ਤੇ ਅੰਡਰ ਪਾਸ ਦੀ ਮਾੜੀ ਹਾਲਤ ਤੇ ਪਾਣੀ ਭਰਨ ਕਾਰਨ ਰਾਸ਼ਟਰੀ ਰਾਜ ਮਾਰਗ ਪਾਰ ਕਰਨ ਵਾਲੇ ਪੈਦਲ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਮਾਣਯੋਗ ਡੀ.ਸੀ. ਨੇ ਸਮੱਸਿਆ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦੇ ਹੱਲ ਲਈ ਜੋ ਵੀ ਜ਼ਰੂਰੀ ਹੈ, ਉਹ ਜਲਦੀ ਕੀਤਾ ਜਾਵੇਗਾ ਤੇ ਲੋਕਾਂ ਨੂੰ ਰਾਹਤ ਦੇਣ ਲਈ ਜਲਦੀ ਹੀ ਕੰਮ ਕੀਤਾ ਜਾਵੇਗਾ। ਇਸ ਮੌਕੇ ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੇ ਪ੍ਰਧਾਨ ਲਾਇਨ ਰਾਜ ਕੁਮਾਰ ਮਹਾਜਨ, ਕਲੱਬ ਦੇ ਸਲਾਹਕਾਰ ਲਾਇਨ ਇੰਜੀ: ਅਜੇ ਮਹਾਜਨ, ਸੰਯੁਕਤ ਸਕੱਤਰ ਤਿਲਕ ਰਾਜ ਸ਼ਰਮਾ, ਪੀ.ਆਰ.ਓ. ਸਤੀਸ਼ ਸ਼ਰਮਾ, ਮੈਂਬਰਸ਼ਿਪ ਗ੍ਰੋਥ ਕੋਆਰਡੀਨੇਟਰ ਰਣਦੀਪ ਜਸਰੋਟੀਆ ਅਤੇ ਸਰਵਿਸ ਕੋਆਰਡੀਨੇਟਰ ਰਾਜੇਸ਼ ਕਾਂਡਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅੰਗੂਰਾਂ ਵਾਲਾ ਬਾਗ ’ਚ ਘਰ ’ਚ ਵੜੇ ਹਥਿਆਰਬੰਦ ਬਦਮਾਸ਼ ਅਗਲੀ ਖ਼ਬਰ ਮਾਧੋਪੁਰ ਯੂ.ਬੀ.ਡੀ.ਸੀ ਤੇ ਐਮ.ਬੀ. ਲਿੰਕ ਨਹਿਰ ਦੇ ਪੁਲਾਂ ਤੋਂ ਲੰਘ ਰਹੇ ਭਾਰੀ ਵਾਹਨ ਦੇ ਰਹੇ ਵੱਡੇ ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।