14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਧਾਨ ਮੰਤਰੀ ਦੀ ਜਲੰਧਰ ਆਮਦ ’ਤੇ ਵਿਜੇ ਸੋਨੀ ਦੀ ਅਗਵਾਈ ’ਚ ਵਰਕਰਾਂ ਦਾ ਜਥਾ ਪਹੁੰਚਿਆ

ਅਜੀਤ ਡੈਸਕ 18-07-2026
ਕੋਟਲੀ ਸੂਰਤ ਮੱਲ੍ਹੀ 17 ਜੁਲਾਈ (ਕੁਲਦੀਪ ਸਿੰਘ ਨਾਗਰਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ’ਤੇ ਕੋਟਲੀ ਸੂਰਤ ਮੱਲ੍ਹੀ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈੱਲ ਦੇ ਕਨਵੀਨਰ ਤੇ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਦੀ ਅਗਵਾਈ ਹੇਠ ਵਰਕਰਾਂ ਦਾ ਇਕ ਜਥਾ ਪਹੁੰਚਿਆ। ਇਸ ਮੌਕੇ 2 ਬੱਸਾਂ ’ਚ ਜਥਾ ਰਵਾਨਾ ਕਰਨ ਤੋਂ ਪਹਿਲਾ ਭਾਜਪਾ ਆਗੂ ਤੇ ਉੱਘੇ ਕਾਰੋਬਾਰੀ ਸ੍ਰੀ ਵਿਜੇ ਕੁਮਾਰ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਪੰਜਾਬ ’ਚ ਕੲਂੀ ਅਹਿਮ ਪ੍ਰਜੈਕਟ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਵੱਡੇ ਕਾਰਜ ਕਰਦਿਆਂ ਜਨਤਾ ਨੂੰ ਅਥਾਹ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 2027 ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਵੱਡੀ ਜਿੱਤ ਦਿਵਾਉਣ ਲਈ ਇਕਜੁੱਟ ਹੋ ਗਈ ਹੈ। ਇਸ ਮੌਕੇ ਰਾਜੂ ਪੰਡਿਤ ਜ਼ਿਲ੍ਹਾ ਸਕੱਤਰ ਭਾਜਪਾ, ਪ੍ਰਿੰਸੀਪਲ ਨੰਦ ਕਿਸ਼ੋਰ, ਸੰਜੀਵ ਠਾਕਰ ਜ਼ਿਲ੍ਹਾ ਮੀਤ ਪ੍ਰਧਾਨ, ਮੰਡਲ ਪ੍ਰਧਾਨ ਪਵਨ ਕੁਮਾਰ ਦੇਹੜ, ਸੋਨੂੰ ਮਸੀਹ ਰਾਏਚੱਕ, ਰਾਕੇਸ਼ ਕੁਮਾਰ, ਹਰਬੰਸ ਸਿੰਘ ਬੰਸਾ, ਦਲੇਰ ਸਿੰਘ, ਡਾਕਟਰ ਸੁਖਜਿੰਦਰ ਸਿੰਘ, ਜੈਲੀ ਮਸੀਹ, ਬਿੱਕਾ ਮੰਮਣ, ਬਲਵਿੰਦਰ ਕੁਮਾਰ, ਸੇਵਾ ਸਿੰਘ ਕੋਟਲੀ, ਕੰਵਲਜੀਤ ਸਿੰਘ ਗੱਗੂ, ਜੋਰਾਵਰ ਸਿੰਘ ਮੰਮਣ, ਮਲਕੀਤ ਸਿੰਘ ਮੰਮਣ, ਯੁਵਰਾਜ ਸਿੰਘ, ਲਵਪ੍ਰੀਤ ਮਸੀਹ ਲਵ ਡੇਰਾ ਪਠਾਣਾ, ਬਲਕਾਰ ਸਿੰਘ, ਬਿੱਕਾ ਮਨਿਆਰੀ ਵਾਲਾ, ਹਰਦੀਪ ਸਿੰਘ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਕਾਕੂ, ਜਨਕ ਰਾਜ ਸੋਨੀ, ਅਭੀ ਸੋਨੀ ਸਮੇਤ ਭਾਜਪਾ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੀ ਬਿਜਲੀ ਕੀਤੀ ਗੁੱਲ ਵਿਦਿਆਰਥੀ ਹੁੰਮਸ ਤੇ ਗਰਮੀ ਕਾਰਨ ਹਾਲੋ-ਬੇਹਾਲ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ - ਪ੍ਰਧਾਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।