02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਬਣਨ ’ਤੇ ਜਗਰੂਪ ਸਿੰਘ ਸੇਖਵਾਂ ਦਾ ਵਰਕਰਾਂ ਵਲੋਂ ਭਰਵਾਂ ਸਵਾਗਤ

ਅਜੀਤ ਡੈਸਕ 01-08-2026
ਡੇਹਰੀਵਾਲ ਦਰੋਗਾ, 31 ਜੁਲਾਈ (ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਐਡਵੈਕੇਟ ਜਗਰੂਪ ਸਿੰਘ ਸੇਖਵਾਂ ਆਪਣੇ ਜੱਦੀ ਪਿੰਡ ਪਹੁੰਚੇ ਤਾਂ ਪਾਰਟੀ ਵਰਕਰਾਂ, ਸਮਰਥਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਫੁੱਲਾਂ ਦੇ ਹਾਰਾਂ ਪਾ ਕੇ ਤੇ ਮਿਠਾਈ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਸੇਖਵਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਦੀ ਕੌਮੀ ਤੇ ਪੰਜਾਬ ਦੀ ਲੀਡਰਸ਼ਿਪ ਸਮੇਤ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਮੈਂ ਦਿਨ-ਰਾਤ ਕੰਮ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਉਮੀਦਾਂ ਦੀ ਪਾਰਟੀ ਹੈ ਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਮਨਮੋਹਣ ਸਿੰਘ ਪੱਖੋਕੇ, ਹਰਭਜਨ ਸਿੰਘ ਸੇਖੋਂ, ਜਤਿੰਦਰ ਕੌਰ ਖੁੱਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੋਹਨ ਸਿੰਘ ਨੇਣੈਕੋਟ, ਰਮੇਸ ਮੇਸਾ ਕੌਸਲਰ, ਇੰਦਰਜੀਤ ਸਿੰਘ ਚੱਕ ਸਰੀਫ, ਗੁਰਮੇਜ ਸਿੰਘ ਕਾਦੀਆਂ, ਸ਼ਿੰਗਾਰਾ ਸਿੰਘ ਬਲਾਕ ਸੰਮਤੀ ਮੈਂਬਰ, ਸੁਖਦੇਵ ਸਿੰਘ ਗੋਲਡੀ, ਬਖਸ਼ੀਸ਼ ਸਿੰਘ ਸੇਖਵਾਂ, ਜੈਲਦਾਰ ਸਿੰਘ ਬੱਲ, ਜਗਰੂਪ ਸਿੰਘ ਰਿਆੜ, ਸੰਦੀਪ ਸਿੰਘ ਠੱਕਰਵਾਲ, ਬਲਜਿੰਦਰ ਸਿੰਘ ਫੈਜਉਲਚੱਕ, ਕਸ਼ਮੀਰ ਸਿੰਘ ਸੁਲਤਾਨਪੁਰ, ਉਂਕਾਰ ਸਿੰਘ ਸਹਾਰੀ, ਸੁਰਿੰਦਰ ਕੌਰ ਚੋਚਲਾ, ਗੁਰਪ੍ਰੀਤ ਸਿੰਘ ਸੇਖਵਾਂ, ਦਿਲਬਾਗ ਸਿੰਘ ਘੁੰਮਣ, ਮਾਸਟਰ ਜੋਗਾ ਸਿੰਘ, ਸਤਿੰਦਰਪਾਲ ਸਿੰਘ ਛੀਨਾ ਰੇਤਲਾ, ਬਿਕਰਮਜੀਤ ਸਿੰਘ ਡੇਹਰੀਵਾਲ ਦਰੋਗਾ, ਲਖਵਿੰਦਰ ਸਿੰਘ ਭਿੰਡਰ, ਹਰਜੀਤ ਸਿੰਘ ਟਿੱਕਾ, ਚੇਅਰਮੈਨ ਮੋਹਨ ਸਿੰਘ, ਰਾਜਬੀਰ ਸਿੰਘ ਬਲਾਕ ਪਧਾਨ, ਗੁਰਨਾਮ ਸਿੰਘ ਸੋਹਲ, ਮਨਜੀਤ ਸਿੰਘ ਫੈਜਉਲਚੱਕ, ਪ੍ਰਭਜੋਤ ਸਿੰਘ ਪੰਡੋਰੀ, ਮਨਜੀਤ ਸਿੰਘ ਚੱਕ ਯੂਕਬ, ਪ੍ਰੇਮ ਸਿੰਘ ਨੂੰਨ, ਬਲਜੀਤ ਸਿੰਘ ਸਰਪੰਚ ਚੱਕ ਸਰੀਫ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਵੇਲੀ ਭਗਤਾਂ ਦੀ ਵਿਖੇ ਬਾਬਾ ਵਾਲਮੀਕਿ ਜੀ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਅਗਲੀ ਖ਼ਬਰ ਸੜਕ ਦੀ ਖ਼ਸਤਾ ਹਾਲਤ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।