02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹਵੇਲੀ ਭਗਤਾਂ ਦੀ ਵਿਖੇ ਬਾਬਾ ਵਾਲਮੀਕਿ ਜੀ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

ਅਜੀਤ ਡੈਸਕ 01-08-2026
ਬਟਾਲਾ, 31 ਜੁਲਾਈ (ਸਤਿੰਦਰ ਸਿੰਘ)-ਰਾਈਲ ਅਕੈਡਮੀ ਦੇ ਨਜ਼ਦੀਕ ਹਵੇਲੀ ਭਗਤਾਂ ਦੀ ਵਿਖੇ ਮਹਾਰਿਸ਼ੀ ਬਾਬਾ ਵਾਲਮੀਕਿ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਸਮਾਜ ਸੇਵੀ ਤੇ ਸਾਬਕਾ ਸਰਪੰਚ ਤਰਸੇਮ ਸਿੰਘ ਫੁੱਲਕੇ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ’ਚ ਅਰਦਾਸ ਬੇਨਤੀ ਤੋਂ ਬਾਅਦ ਰਾਗੀ, ਢਾਡੀ, ਬਾਬਾ ਸਰਵਨ ਸਿੰਘ ਹਸਨਪੁਰਾ ਕਥਾਵਾਚਕ, ਬਾਬਾ ਅਮਰੀਕ ਸਿੰਘ ਤਲਵੰਡੀ ਬਖਤਾ, ਬਾਬਾ ਬਸੰਤ ਸਿੰਘ ਜੈਤੋਸਰਜਾ ਤੋਂ ਇਲਾਵਾ ਸੰਤ ਬਾਬਾ ਹਜ਼ਾਰਾ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਕੀਤਾ ਗਿਆ। ਇਸ ਮੌਕੇ ਬਾਬਾ ਸਰਵਨ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਹਰੇਕ ਪ੍ਰਾਣੀ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਨਾਲ ਜੀਵਨ ਸਫਲ ਹੁੰਦਾ ਹੈ। ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਜਿੰਨੇ ਵੀ ਭਗਤਾਂ ਦੀ ਗੁਰੂ ਸਾਹਿਬਾਨਾਂ, ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਦੀ ਯਾਦ ਵਿਚ ਹਰ ਮਹੀਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸਮਾਗਮ ਦੇ ਅਖੀਰ ’ਚ ਆਏ ਹੋਏ ਰਾਗੀ, ਢਾਡੀ, ਕਥਾਵਾਚਕ ਸਮੇਤ ਪਤਵੰਤੇ ਸੱਜਣਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ ਚਾਹਲ, ਜਤਿੰਦਰ ਸਿੰਘ ਵੱਡਾ, ਬਾਬਾ ਸੁੰਦਰ ਸਿੰਘ, ਬਾਬਾ ਦਵਿੰਦਰ ਸਿੰਘ ਮੰਨਣਾ, ਬਾਬਾ ਦਵਿੰਦਰ ਸਿੰਘ ਕਾਲਾ ਤਲਵੰਡੀ, ਬਾਬਾ ਮਨਪ੍ਰੀਤ ਸਿੰਘ, ਡਾਕਟਰ ਸੰਤੋਖ ਸਿੰਘ ਖਹਿਰਾ, ਬਾਬਾ ਪਰਮਜੀਤ ਸਿੰਘ ਸੰਗੀਤ ਅਕੈਡਮੀ ਅੱਚਲ ਸਾਹਿਬ, ਕਰਮ ਸਿੰਘ ਸਰਪੰਚ, ਪਰਮਜੀਤ ਸਿੰਘ, ਬਾਬਾ ਦਵਿੰਦਰ ਸਿੰਘ, ਸ਼ਰਨਜੀਤ ਸਿੰਘ ਸੋਨੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਦਾ ਨਵੇਂ ਬਣੇ ਬੱਸ ਅੱਡਾ ਦਾ ਉਦਘਾਟਨ ਜਲਦੀ ਕੀਤਾ ਜਾਵੇਗਾ- ਪ੍ਰਧਾਨ ਪਨੂੰ ਅਗਲੀ ਖ਼ਬਰ ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਬਣਨ ’ਤੇ ਜਗਰੂਪ ਸਿੰਘ ਸੇਖਵਾਂ ਦਾ ਵਰਕਰਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।