ਜਲਾਲਾਬਾਦ, 30 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਅੱਜ ਪੁਲਿਸ ਕਰਮਚਾਰੀਆਂ ਨੂੰ ਸੇਵਾ ਮੁਕਤੀ ਮੌਕੇ ਐੱਸ.ਐੱਸ.ਪੀ ਫ਼ਾਜ਼ਿਲਕਾ ਵਲੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਜਲਾਲਾਬਾਦ ਟਰੈਫ਼ਿਕ ਇੰਚਾਰਜ ਏ ਐੱਸ.ਆਈ ਸੂਰਜ ਭਾਨ ਵੀ ਸ਼ਾਮਲ ਸਨ¢ ਉਨ੍ਹਾਂ ਦੇ ਜਲਾਲਾਬਾਦ ਪਹੁੰਚਣ ਤੇ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਉਨ੍ਹਾਂ ਵਲੋਂ ਨਿਭਾਈ ਗਈ ਸੇਵਾ ਬਦਲੇ ਸਨਮਾਨਿਤ ਕੀਤਾ ਗਿਆ¢ ਇਨ੍ਹਾਂ ਜਥੇਬੰਦੀਆਂ ਵਿਚ ਵਪਾਰ ਮੰਡਲ ਜਲਾਲਾਬਾਦ , ਮੋਬਾਈਲ ਯੂਨੀਅਨ 'ਤੇ ਹੋਰ ਵੱਖ-ਵੱਖ ਜਥੇਬੰਦੀਆਂ ਸ਼ਾਮਲ ਸਨ, ਜਿਨ੍ਹਾਂ ਨੇ ਟਰੈਫ਼ਿਕ ਦਫ਼ਤਰ ਵਿਖੇ ਪੁੱਜਣ ਤੇ ਹਾਰ ਪਾ ਨਿੱਘਾ ਸਵਾਗਤ ਕਰਕੇ ਹੋਏ ਮੂੰਹ ਮਿੱਠਾ ਕਰਵਾ ਕੇ ਸੇਵਾਮੁਕਤੀ ਦੀ ਵਧਾਈ ਦਿੱਤੀ ¢ ਸੇਵਾ ਮੁਕਤ ਹੋਏ ਏ.ਐੱਸ.ਆਈ ਸੂਰਜ ਭਾਨ ਨੇ ਸਭ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ 1992 'ਚ ਪੰਜਾਬ ਪੁਲਿਸ 'ਚ ਬਤੌਰ ਸਿਪਾਈ ਭਰਤੀ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਇਮਾਨਦਾਰੀ ਨਾਲ ਨੌਕਰੀ ਕੀਤੀ ¢ ਉਨ੍ਹਾਂ ਕਿਹਾ ਕਿ ਉਹ ਆਪਣੇ ਸਹਿਕਰਮੀਆਂ ਅਤੇ ਉੱਚ ਅਧਿਕਾਰੀਆਂ ਦੇ ਸਹਿਯੋਗ ਲਈ ਰਿਣੀ ਰਹਿਣਗੇ¢ ਇਸ ਮੌਕੇ ਕਰਵਾਏ ਸਾਦੇ ਸਮਾਰੋਹ ਦੌਰਾਨ ਸੂਰਜ ਭਾਨ ਦੀ ਸੇਵਾ ਨੂੰ ਯਾਦ ਕਰਦਿਆਂ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢ ਸ਼ਹਿਰ ਵਾਸੀਆਂ ਵਲੋਂ ਵੀ ਉਨ੍ਹਾਂ ਦੀ ਸੇਵਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ¢ ¢ ਇਸ ਮੌਕੇ ਉਨ੍ਹਾਂ ਦੇ ਏ.ਐੱਸ.ਆਈ ਬਲਵੰਤ ਸਿੰਘ , ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ, ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਨਾ ਸਣੇ ਟਰੈਫ਼ਿਕ ਪੁਲਿਸ ਦਾ ਸਟਾਫ਼ ਮੈਂਬਰ ਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ¢