01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਜਪਾ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ : ਡਾ. ਸ਼ਹੂਰਾ

ਅਜੀਤ ਡੈਸਕ 29-03-2026
ਚੋਗਾਵਾਂ, 28 ਮਾਰਚ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਪੰਜੂਰਾਏ ਵਿਖੇ ਭਾਰਤੀ ਜਨਤਾ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਵਰਕਰ ਸਰਕਲ ਬੱਚੀਵਿੰਡ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-1 ਅਮਰਪਾਲ ਸਿੰਘ ਬੋਨੀ ਅਤੇ ਹਲਕਾ ਇੰਚਾਰਜ ਰਾਜਾਸਾਂਸੀ ਮੁਖਵਿੰਦਰ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਲ ਪ੍ਰਧਾਨ ਬੱਚੀਵਿੰਡ ਡਾ. ਗੁਰਵਿੰਦਰ ਸਿੰਘ ਸ਼ਹੂਰਾ ਵਲੋਂ ਬੀਬੀ ਰਾਜਵਿੰਦਰ ਕੌਰ ਪੰਜੂਰਾਏ ਨੂੰ ਪ੍ਰਧਾਨ ਮਹਿਲਾ ਮੋਰਚਾ ਸਰਕਲ ਬੱਚੀਵਿੰਡ, ਬੀਬੀ ਕੁਲਵਿੰਦਰ ਕੌਰ ਨੂੰ ਉਪ ਪ੍ਰਧਾਨ ਮਹਿਲਾ ਮੋਰਚਾ ਸਰਕਲ ਬੱਚੀਵਿੰਡ, ਯੋਧਾ ਸਿੰਘ ਬੱਚੀਵਿੰਡ ਨੂੰ ਉਪ ਪ੍ਰਧਾਨ ਸਰਕਲ ਬੱਚੀਵਿੰਡ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਸਾਰੰਗੜਾ ਨੂੰ ਉਪ ਪ੍ਰਧਾਨ ਸਰਕਲ ਬੱਚੀਵਿੰਡ ਸਮੇਤ ਨਵਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਇਸ ਮੌਕੇ ਬੀਬੀ ਰਾਜਵਿੰਦਰ ਕੌਰ ਦੁਸਾਂਝ ਪ੍ਰਧਾਨ ਮਹਿਲਾਂ ਮੋਰਚਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-1, ਪ੍ਰਧਾਨ ਸਰਕਲ ਹਰਸ਼ਾ ਛੀਨਾ ਮਨਦੀਪ ਸਿੰਘ ਸੰਧੂ, ਕੁਲਵੰਤ ਸਿੰਘ ਹੇਤਮਪੁਰਾ ਉਪ ਪ੍ਰਧਾਨ ਐੱਸ. ਸੀ. ਮੋਰਚਾ ਅੰਮਿ੍ਤਸਰ ਦਿਹਾਤੀ-1, ਪ੍ਰਧਾਨ ਨਿਸ਼ਾਨ ਸਿੰਘ ਪੰਜੂਰਾਏ, ਪ੍ਰਧਾਨ ਸਾਜਨ ਸਿੰਘ ਹੇਤਮਪੁਰਾ, ਕੰਵਲਜੀਤ ਕੌਰ, ਰਣਜੀਤ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਰੀਟਾ, ਬਲਬੀਰ ਕੌਰ, ਨਿਰਮਲਜੀਤ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।