07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਨੀਪੁਰ 'ਚ ਲੁੱਟੇ ਹੋਏ ਹਥਿਆਰ ਕੁੱਕੀ ਜਨਜਾਤੀ ਦੇ ਲੋਕਾਂ ਨੂੰ ਹਲਾਕ ਕਰਨ ਲਈ ਵਰਤੇ ਜਾ ਰਹੇ ਹਨ-ਲਾਰੈਂਸ ਚੌਧਰੀ

ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਰਾਜੇਸ਼ ਕੁਮਾਰ ਸ਼ਰਮਾ)-ਕਿ੍ਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ 'ਚ ਅਣਪਛਾਤੇ ਹਥਿਆਰਬੰਦ ਅੱਤਵਾਦੀਆਂ ਵਲੋਂ ਤਿੰਨ ਕੁੱਕੀ ਚਰਚ ਦੇ ਪਾਸਟਰਾਂ ਦੇ ਵਾਹਨਾਂ 'ਤੇ ਹਮਲਾ ਕਰਨ ਅਤੇ 38 ਕੁੱਕੀ ਤੇ ਨਾਗਾ ਜਾਤੀ ਦੇ ਲੋਕਾਂ ਨੂੰ ਬੰਦੀ ਬਣਾਉਣ ਦੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਲਾਰੈਂਸ ਚੌਧਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸੜ ਰਹੇ ਮਨੀਪੁਰ 'ਚ ਹਿੰਸਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹਾਲੀਆ ਹਿੰਸਕ ਘਟਨਾਵਾਂ 'ਚ ਪੁਲਿਸ ਦੀਆਂ ਗੋਲੀਆਂ ਨਾਲ ਹਲਾਕ ਹੋਏ ਦੋ ਬੱਚਿਆਂ ਦੇ ਕਤਲ ਦੀ ਅੱਗ ਮਨੀਪੁਰ 'ਚ ਠੰਢੀ ਵੀ ਨਹੀਂ ਸੀ ਹੋਈ ਕਿ ਤਿੰਨ ਪਾਸਟਰਾਂ ਦਾ ਕਤਲ ਕਰ ਦਿੱਤਾ ਗਿਆ | ਉਨਾਂ ਕਿਹਾ ਕਿ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਬੀਰੇਨ ਸਿੰਘ ਨੇ ਖੁਦ ਕਿਹਾ ਸੀ ਕਿ ਥਾਣਿਆਂ ਵਿਚੋਂ ਮੈਤੋਈ ਜਾਤੀ ਦੇ ਲੋਕਾਂ ਨੇ ਹਥਿਆਰ ਲੁੱਟ ਲਏ ਹਨ ਜੋ ਕਿ ਕੁੱਕੀ ਜਨਜਾਤੀ ਦੇ ਲੋਕਾਂ ਨੂੰ ਹਲਾਕ ਕਰਨ ਲਈ ਵਰਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਢਾਈ ਲੱਖ ਕੇਂਦਰੀ ਫੋਰਸ ਬੰਗਾਲ 'ਚ ਲਗਾ ਕੇ ਚੋਣਾਂ ਜਿੱਤ ਸਕਦੀ ਹੈ ਤਾਂ ਫਿਰ ਇਕ ਛੋਟੇ ਜਿਹੇ ਸੂਬੇ ਮਨੀਪੁਰ 'ਚ ਵੱਡੀ ਗਿਣਤੀ ਫੋਰਸ ਲਗਾ ਕੇ ਆਮ ਵਾਂਗ ਹਾਲਾਤ ਕਿਉਂ ਨਹੀਂ ਬਣਾ ਰਹੀ | ਲਾਰੈਂਸ ਚੌਧਰੀ ਨੇ ਕਿਹਾ ਕਿ ਮਨੀਪੁਰ ਦੀ ਭਾਜਪਾ ਸਰਕਾਰ 'ਚ ਹੋਈਆਂ ਉਕਤ ਘਟਨਾਵਾਂ ਨੂੰ ਰੋਕਣ 'ਚ ਅਸਫਲ ਰਹਿਣ ਕਰਕੇ ਮੁੱਖ ਮੰਤਰੀ ਯੁਮਨਾਮ ਖੇਮਚੰਦ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ | ਨਾਲ ਹੀ ਉਨ•ਾਂ ਮਨੀਪੁਰ 'ਚ ਰਾਸ਼ਟਰਪਤੀ ਰਾਜ ਲਗਾਉਣ ਦੀ ਵੀ ਮੰਗ ਕੀਤੀ |

ਪਿਛਲੀ ਖ਼ਬਰ ਸਿੱਖਿਆ ਵਿਭਾਗ ਦੀਆਂ ਅਣਗਹਿਲੀਆਂ ਨੇ ਦਾਅ 'ਤੇ ਲਗਾਇਆ ਬੱਚਿਆਂ ਦਾ ਭਵਿੱਖ <br/> ਅਗਲੀ ਖ਼ਬਰ ਹੁਣ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਸਾਮਾਨ ਰੱਖ ਕੇ ਰੁਕਾਵਟ ਪੈਦਾ ਕਰਨ ਵਾਲੇ ਦੁਕਾਨਦਾਰਾਂ 'ਤੇ ਹੋਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।