ਸਿੱਖਿਆ ਵਿਭਾਗ ਦੀਆਂ ਅਣਗਹਿਲੀਆਂ ਨੇ ਦਾਅ 'ਤੇ ਲਗਾਇਆ ਬੱਚਿਆਂ ਦਾ ਭਵਿੱਖ <br/>
ਸਕੂਲ ਆਫ ਐਮੀਨੈਂਸ ਵਰਪਾਲ ਦਾ ਬਾਹਰੀ ਦਿ੍ਸ਼ ਤੇ ਅਣਸੁੱਖਿਅਤ ਐਲਾਨੀ ਗਈ ਇਮਾਰਤ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਨਿਰਮਲ ਸਟੂਡੀਓ
<br/>
19-05-2026
ਇਸ ਸੰਬੰਧੀ ਸਰਪੰਚ ਸਰਦੂਲ ਸਿੰਘ, ਮੈਂਬਰ ਪੰਚਾਇਤ ਗੁਰਿੰਦਰ ਸਿੰਘ, ਗੁਰਮੇਜ ਸਿੰਘ ਨੇ ਮੰਗ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਅਤੇ ਪੜ੍ਹਾਈ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਕੂਲ ਨੂੰ ਸਿੰਗਲ ਸ਼ਿਫਟ ਕਰਕੇ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟ ਤਹਿਤ ਇਮਾਰਤ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਰਪਾਲ ਸਕੂਲ 'ਚ ਕਮਰਿਆਂ ਦੀ ਗਿਣਤੀ ਨੂੰ ਵਧਾਉਣ ਲਈ 4 ਨਵੇਂ ਕਮਰੇ ਬਣਾਉਣ ਲਈ ਲਿਖ ਕੇ ਭੇਜਿਆ ਗਿਆ ਜਦਕਿ ਬੱਚਿਆਂ ਦੀ ਪੜ੍ਹਾਈ ਅਤੇ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਕੂਲ ਨੂੰ ਮੁੜ ਸਿੰਗਲ ਸ਼ਿਫਟ ਕਰਨ ਦੀ ਪ੍ਰੀਕਿਰਿਆ ਚੱਲ ਰਹੀ ਹੈ | ਇਸ ਸੰਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਨੇ ਕਿਹਾ ਕਿ ਉਹ ਬੱਚਿਆਂ ਦੀ ਗਿਣਤੀ ਘਟਣ ਦੇ ਮਾਮਲੇ ਦੀ ਪੜਤਾਲ ਕਰਨਗੇ ਅਤੇ ਇਸ ਲਈ ਤੁਰੰਤ ਪ੍ਰਭਾਵ ਨਾਲ ਲੋੜੀਂਦੇ ਕਦਮ ਚੁੱਕੇ ਜਾਣਗੇ |