02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਭਿੱਖੀਵਿੰਡ ਵਿਖੇ ਸੁਸਾਇਟੀ ਵਲੋਂ ਦਸਤਾਰ ਦੁਮਾਲਾ ਸਿਖਲਾਈ ਕੈਂਪ ਅੱਜ ਤੋਂ- ਭਾਈ ਸੰਦੀਪ ਸਿੰਘ ਖਾਲੜਾ

ਅਜੀਤ ਡੈਸਕ 23-06-2026

 

ਭਿੱਖੀਵਿੰਡ, 21 ਜੂਨ (ਬੌਬੀ)-ਦਸਤਾਰ ਅਤੇ ਕਿਰਦਾਰ ਦੀ ਸੁਮੇਲਤਾ ਵਾਲਾ ਪੰਜਾਬ ਬਣਾਉਣ ਅਤੇ ਗੁਰੂ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਹੋਕਾ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ ਸੰਸਥਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਵਲੋਂ ਜੂਨ ਮਹੀਨੇ ਦਾ ਚੌਥਾ ਦਸਤਾਰ ਦੁਮਾਲਾ ਸਿਖਲਾਈ ਕੈਂਪ 22 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਭਿੱਖੀਵਿੰਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ, ਜਿਸ ਵਿਚ ਚੌਥੀ ਜਮਾਤ ਤੋਂ ਲੈ ਕੇ ਕਿਸੇ ਵੀ ਉਮਰ ਤੱਕ ਦਾ ਵਿਅਕਤੀ ਅਤੇ ਭੈਣ ਦਸਤਾਰ ਦੁਮਾਲੇ ਦੀ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਨੇ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਸਾਡੇ ਭਿੱਖੀਵਿੰਡ ਦੇ ਇੰਚਾਰਜ ਭਾਈ ਹੀਰਾ ਸਿੰਘ ਸੋਹਲ ਮੀਤ ਪ੍ਰਧਾਨ, ਭਾਈ ਨਿਰਮਲ ਸਿੰਘ ਸੁਰ ਸਿੰਘ ਸਕੱਤਰ, ਭਾਈ ਗੁਰਜੰਟ ਸਿੰਘ ਭਿੱਖੀਵਿੰਡ ਖਜਾਨਚੀ, ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਖਾਲੜਾ, ਪ੍ਰੈਸ ਸਕੱਤਰ ਭਾਈ ਗੁਰਪ੍ਰੀਤ ਸਿੰਘ ਸੈਡੀ, ਦਸਤਾਰ ਕੋਚ ਹਰਮਨਦੀਪ ਸਿੰਘ, ਸੁਖਮਨਦੀਪ ਸਿੰਘ, ਹੁਸਨਦੀਪ ਸਿੰਘ, ਗਗਨਦੀਪ ਸਿੰਘ ਭਿੱਖੀਵਿੰਡ ਅਤੇ ਰਣਬੀਰ ਸਿੰਘ ਵੀਰਮ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਛੇ ਦਿਨ ਬੱਚਿਆਂ ਨੂੰ ਦਸਤਾਰ, ਦੁਮਾਲੇ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਸੱਤਵੇਂ ਦਿਨ 28 ਜੂਨ ਨੂੰ ਬੱਚਿਆਂ ਦੀ ਦਸਤਾਰ ਦੁਮਾਲਾ ਅਤੇ ਸ਼ੁੱਧ ਲਿਖਾਈ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰੋਗਰਾਮ ਵਿਚ ਸੁਸਾਇਟੀ ਵਲੋਂ ਉਚੇਚੇ ਤੌਰ ’ਤੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਹਰਜੀਤ ਸਿੰਘ ਲਹਿਰੀ ਆਕਾਸ਼ਦੀਪ ਸਿੰਘ ਵਜੀਰ ਸਿੰਘ ਆਸਲ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਸ਼ਮੂਲੀਅਤ ਕਰਨਗੇ ਅਤੇ ਬੱਚਿਆਂ ਨੂੰ ਪ੍ਰਭਾਵਸ਼ਾਲੀ ਨਾਮ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ, ਮੈਨੇਜਰ ਭਾਈ ਦਿਲਜਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਅਤੇ ਗ੍ਰੰਥੀ ਭਾਈ ਸਤਿੰਦਰ ਸਿੰਘ ਵਲੋਂ ਇਸ ਕੈਂਪ ਦੌਰਾਨ ਹਰੇਕ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਨੇ ਸ਼ਹਿਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਦਸਤਾਰ, ਦੁਮਾਲੇ, ਸ਼ੀਸ਼ਾ, ਬਾਜ, ਪਿੰਨ ਦੇ ਕੇ ਇਸ ਕੈਂਪ ਵਿਚ ਭੇਜਣ ਦੀ ਬੇਨਤੀ ਕੀਤੀ।

ਪਿਛਲੀ ਖ਼ਬਰ ਬਾਬਾ ਖੇਤਰਪਾਲ ਜੀ ਦੇ ਸਾਲਾਨਾ ਮੇਲੇ ਵਿਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਯੋਗਾ ਦਾ ਬਾਈਕਾਟ ਕਰ ਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਮਨਾਇਆ ਗਤਕਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।