30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਲੁਧਿਆਣਾ 'ਚ ਚੋਰਾਂ ਦਾ ਕਹਿਰ ਹੈਬੋਵਾਲ ਇਲਾਕੇ ਵਿਚ ਚਾਰ ਘਰਾਂ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ <br/>

ਚੋਰੀ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਘਰ ਦਾ ਮਾਲਕ | ਅਜੀਤ ਤਸਵੀਰ <br/> 18-05-2026
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਹੈਬੋਵਾਲ ਕਲਾਂ ਦੇ ਇਲਾਕੇ ਸੰਤ ਵਿਹਾਰ ਕਲੋਨੀ ਵਿਚ ਬੀਤੀ ਰਾਤ ਚੋਰਾਂ ਵਲੋਂ ਚਾਰ ਘਰਾਂ ਵਿੱਚੋਂ ਲੱਖਾਂ ਦੇ ਗਹਿਣੇ ਤੇ ਨਗਦੀ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਸ਼ੱਕੀ ਹਾਲਾਤਾਂ ਵਿਚ ਘੁੰਮ ਰਹੇ ਚੋਰ ਸੀਸੀ ਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ, ਜਿਸ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਵੀ ਸੁਰਾਗ ਹਾਸਿਲ ਨਹੀਂ ਹੋਇਆ ਸੀ | ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਕਾਰਨ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਅਨੁਸਾਰ ਇਲਾਕੇ ਦੇ ਵਸਨੀਕ ਜਗਜੀਤ ਸਿੰਘ ਦੇ ਘਰ ਵਿਚ ਅਲਮਾਰੀ ਵਿੱਚੋਂ ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਚੋਰਾਂ ਵਲੋਂ ਚੋਰੀ ਕੀਤੀ ਗਈ, ਉਸ ਤੋਂ ਬਾਅਦ ਸੁਮਿਤ ਕੁਮਾਰ ਦੇ ਘਰੋਂ ਦੋ ਮੋਬਾਈਲ ਫੋਨ ਅਤੇ ਨਗਦੀ, ਸੰਨੀ ਦੇ ਘਰੋਂ ਦੋ ਮੋਬਾਈਲ ਫੋਨ ਅਤੇ ਨਗਦੀ ਤੇ ਡੈਨੀਅਲ ਦੇ ਘਰੋਂ 15,000 ਰੁਪਏ ਨਗਦ ਅਤੇ ਦੋ ਮੋਬਾਈਲ ਫੋਨ ਚੋਰੀ ਹੋ ਗਏ | ਇਹ ਸਾਰੇ ਘਰ ਸੰਤ ਵਿਹਾਰ ਕਲੋਨੀ ਇਲਾਕੇ ਵਿਚ ਇੱਕੋ ਗਲੀ ਵਿਚ ਸਥਿਤ ਹਨ | ਜਦੋਂ ਕਲੋਨੀ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਇਲਾਕੇ ਦੀਆਂ ਗਲੀਆਂ ਵਿਚ ਘੁੰਮ ਰਹੇ ਦੋ ਚੋਰਾਂ ਦੀ ਫੁਟੇਜ ਮਿਲੀ | ਹੈਬੋਵਾਲ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਚੋਰੀ ਦੀਆਂ ਇਹਨਾਂ ਘਟਨਾਵਾਂ ਸਮੇਂ ਮਾਲਕ ਆਪਣੇ ਪਰਿਵਾਰਾਂ ਨਾਲ ਘਰ ਵਿਚ ਹੀ ਮੌਜੂਦ ਸਨ, ਪਰ ਇਹਨਾਂ ਨੂੰ ਚੋਰੀ ਸਬੰਧੀ ਪਤਾ ਨਹੀਂ ਲੱਗਾ |

ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੂੰ ਝੋਨੇ ਦੀ ਪਰਾਲੀ 'ਤੇ ਆਧਾਰਿਤ 'ਸਮਾਰਟ ਚਾਰਾ' ਵਿਕਸਿਤ ਕਰਨ ਲਈ ਮਿਲਿਆ ਪ੍ਰਾਜੈਕਟ <br/> ਅਗਲੀ ਖ਼ਬਰ ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।