30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵੈਟਰਨਰੀ ਯੂਨੀਵਰਸਿਟੀ ਨੂੰ ਝੋਨੇ ਦੀ ਪਰਾਲੀ 'ਤੇ ਆਧਾਰਿਤ 'ਸਮਾਰਟ ਚਾਰਾ' ਵਿਕਸਿਤ ਕਰਨ ਲਈ ਮਿਲਿਆ ਪ੍ਰਾਜੈਕਟ <br/>

ਅਜੀਤ ਡੈਸਕ 18-05-2026
ਲੁਧਿਆਣਾ, 17 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਐਨ.ਐਸ.ਆਈ ਤੋਂ 'ਸਮਾਰਟ ਚਾਰਾ (ਝੋਨੇ ਦੀ ਪਰਾਲੀ-ਆਧਾਰਿਤ): ਰਹਿੰਦ-ਖੂੰਹਦ ਘਟਾਉਣ ਅਤੇ ਨਵੇਂ ਮਾਲੀਆ ਸਰੋਤਾਂ ਰਾਹੀਂ ਗੋਲਾਕਾਰ ਆਰਥਿਕਤਾ ਨੂੰ ਅੱਗੇ ਵਧਾਉਣ' ਦੇ ਵਿਕਾਸ ਲਈ 12 ਲੱਖ ਦਾ ਖੋਜ ਪ੍ਰਾਜੈਕਟ ਮਿਲਿਆ ਹੈ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਖੋਜ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਯੂਨੀਵਰਸਿਟੀ ਦੀ ਟਿਕਾਊ ਖੇਤੀਬਾੜੀ, ਵਾਤਾਵਰਨ ਸੁਰੱਖਿਆ ਅਤੇ ਪਸ਼ੂ ਵਿਕਾਸ ਪ੍ਰਤੀ ਵਚਨਬੱਧਤਾ ਅਨੁਸਾਰ ਹੈ¢ ਉਨ੍ਹਾਂ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਿਗਿਆਨਕ ਵਰਤੋਂ ਪਰਾਲੀ ਸਾੜਨ ਦੇ ਮੁੱਦੇ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਅਤੇ ਕਿਸਾਨਾਂ ਲਈ ਵਾਧੂ ਆਮਦਨ ਦੇ ਮÏਕੇ ਪੈਦਾ ਕਰ ਸਕਦੀ ਹੈ¢ ਡਾ. ਜੁਝਾਰ ਸਿੰਘ ਸਿੱਧੂ, ਮੁੱਖ ਨਿਰੀਖਕ ਨੇ ਕਿਹਾ ਕਿ ਪ੍ਰੋਜੈਕਟ ਦਾ ਉਦੇਸ਼ ਨਵੀਨਤਾਕਾਰੀ ਵਿਗਿਆਨਕ ਵਿਧੀਆਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਪÏਸ਼ਟਿਕ ਅਤੇ ਸੁਰੱਖਿਅਤ ਪਸ਼ੂ ਖ਼ੁਰਾਕ ਵਿਚ ਬਦਲਣਾ ਹੈ, ਜਿਸ ਨਾਲ ਵਾਤਾਵਰਣ ਅਨੁਕੂਲ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਦੇ ਹੋਏ, ਖੇਤੀਬਾੜੀ ਦੀ ਰਹਿੰਦ-ਖੂੰਹਦ, ਅਫਲਾਟੌਕਸਿਨ ਗੰਦਗੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ¢ ਡਾ. ਸਵਰਨ ਸਿੰਘ ਰੰਧਾਵਾ, ਖੋਜ ਨਿਰਦੇਸ਼ਕ ਨੇ ਪਸ਼ੂ ਆਹਾਰ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ¢

ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਨੇ ਦੁਕਾਨ ਅੰਦਰ ਦਾਖ਼ਲ ਹੋ ਕੇ ਪਿਓ-ਪੁੱਤ ਦੀ ਕੀਤੀ ਕੁੱਟਮਾਰ <br/> ਅਗਲੀ ਖ਼ਬਰ ਲੁਧਿਆਣਾ 'ਚ ਚੋਰਾਂ ਦਾ ਕਹਿਰ ਹੈਬੋਵਾਲ ਇਲਾਕੇ ਵਿਚ ਚਾਰ ਘਰਾਂ ਵਿਚ ਚੋਰਾਂ ਵਲੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।