07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

'ਆਸ਼ਾ ਦਿਵਸ' ਮੌਕੇ ਤਿੰਨ ਆਸ਼ਾ ਵਰਕਰਾਂ ਦਾ ਸਨਮਾਨ

ਅਜੀਤ ਡੈਸਕ 02-05-2026
ਖਰੜ, 1 ਮਈ (ਜੰਡਪੁਰੀ)-ਸਿਵਲ ਹਸਪਤਾਲ ਖਰੜ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ 'ਚ ਕਰਵਾਏ ਗਏ ਸਮਾਗਮ ਦੌਰਾਨ 'ਆਸ਼ਾ ਦਿਵਸ' ਮੌਕੇ ਤਿੰਨ ਆਸ਼ਾ ਵਰਕਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਤਿੰਨ ਸਰਵੋਤਮ ਆਸ਼ਾ ਵਰਕਰਾਂ ਸੰਦੀਪ ਕੌਰ, ਰਜਿੰਦਰ ਕੌਰ ਅਤੇ ਰੀਤੂ ਰਾਣੀ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰਾਂ ਤੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਸਿਹਤ ਸੇਵਾਵਾਂ 'ਚ ਭੂਮਿਕਾ ਬਹੁਤ ਜ਼ਿਆਦਾ ਹੁੰਦੀ ਹੈ | ਉਨ੍ਹਾਂ ਆਸ਼ਾ ਵਰਕਰਾਂ ਨੂੰ ਆਪਣੀ ਡਿਊਟੀ ਹੋਰ ਵੀ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਨਿਭਾਉਣ ਦੀ ਤਾਕੀਦ ਕੀਤੀ | ਇਸ ਮੌਕੇ ਡਾ. ਰੇਣੂਕਾ ਜਿੰਦਲ (ਔਰਤਾਂ ਦੇ ਮਾਹਿਰ), ਡਾ. ਇੰਦਰਪ੍ਰੀਤ (ਬੱਚਿਆਂ ਦੇ ਮਾਹਿਰ), ਡਾ. ਹਰਜੋਤ ਕੌਰ ਫੈਸਲਿਟੀ ਮੈਨੇਜਰ, ਐਲ. ਐਚ. ਵੀ. ਗੁਰਮੀਤ ਕੌਰ, ਸਟਾਫ਼ ਨਰਸ ਪ੍ਰਵੀਨ ਕੁਮਾਰੀ, ਏ. ਐਨ. ਐਮ. ਸਰੋਜ, ਹਰਪ੍ਰੀਤ ਕੌਰ, ਦਵਿੰਦਰ ਕੌਰ ਤੇ ਕੁਲਵਿੰਦਰ ਕੌਰ (ਸਾਰੀਆਂ ਆਸ਼ਾ ਵਰਕਰਾਂ) ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਿਸਾਨ ਨੇ ਅਪ੍ਰੈਲ 2026 'ਚ ਘਰੇਲੂ ਵਿੱਕਰੀ ਵਿਚ 75 ਫ਼ੀਸਦੀ ਸਾਲਾਨਾ ਵਾਧਾ ਦਰਜ ਕੀਤਾ <br/> ਅਗਲੀ ਖ਼ਬਰ ਨਸ਼ਾਖੋਰੀ ਵਿਰੁੱਧ ਡੇਰਾਬੱਸੀ ਪੁਲਿਸ ਦਾ ਤਿੱਖਾ ਐਕਸ਼ਨ 'ਸੇਫ ਪੰਜਾਬ ਪੋਰਟਲ' ਦੀ ਮਦਦ ਨਾਲ ਤਿੰਨ ਨਸ਼ੇੜੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।