14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਇਕ ਹੋਰ ਵਿਆਹੁਤਾ ਚੜ੍ਹੀ ਦਾਜ ਦੀ ਬਲੀ, ਪਤੀ ਤੇ ਜੇਠ ਗਿ੍ਫ਼ਤਾਰ

ਮਿ੍ਤਕਾ ਕਰਮਜੀਤ ਕੌਰ ਦੀ ਤਸਵੀਰ | (ਸੱਜੇ) ਪਿੰਡ ਦਬਾਲੀ ਵਿਖੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਿ੍ਤਕਾ ਦੇ ਮਾਪੇ ਤੇ ਹੋਰ ਰਿਸ਼ਤੇਦਾਰ | ਤਸਵੀਰ : ਜੰਡਪੁਰੀ <br/> 10-05-2026
ਖਰੜ, 9 ਮਈ (ਤਰਸੇਮ ਸਿੰਘ ਜੰਡਪੁਰੀ)- ਨੇੜਲੇ ਪਿੰਡ ਦਬਾਲੀ ਦੀ ਇਕ ਹੋਰ 28 ਸਾਲਾ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ ਹੈ | ਮਿ੍ਤਕਾ ਦੀ ਪਛਾਣ ਕਰਮਜੀਤ ਪਤਨੀ ਪਰਵਿੰਦਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਮਿ੍ਤਕਾ ਦੇ ਪਤੀ ਪਰਵਿੰਦਰ ਸਿੰਘ ਅਤੇ ਜੇਠ ਪਵਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਮਿ੍ਤਕਾ ਦੇ ਪਿਤਾ ਜਸਵੀਰ ਸਿੰਘ ਤੇ ਚਾਚਾ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਰਮਜੀਤ ਕੌਰ ਦਾ ਵਿਆਹ ਦੋ ਕੁ ਸਾਲ ਪਹਿਲਾਂ ਪਰਵਿੰਦਰ ਸਿੰਘ ਵਾਸੀ ਪਿੰਡ ਦਬਾਲੀ ਨਾਲ ਹੋਇਆ ਤੇ ਇਸ ਵਿਆਹ ਤੋਂ ਇਨ੍ਹਾਂ ਕੋਲ ਇਕ ਛੋਟੀ ਲੜਕੀ ਵੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲੜਕੀ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਘੱਟ ਦਹੇਜ ਲਿਆਉਣ ਕਰਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਲੜਕੀ ਦੇ ਸਹੁਰੇ ਪਰਿਵਾਰ 'ਚ ਝਗੜਾ ਹੁੰਦਾ ਰਹਿੰਦਾ ਸੀ ਤੇ ਕਈ ਵਾਰ ਉਹ ਆਪਣੀ ਲੜਕੀ ਨੂੰ ਸਮਝਾ ਬੁਝਾ ਕੇ ਸਹੁਰੇ ਘਰ ਛੱਡ ਕੇ ਆਏ ਸਨ | ਅੱਜ ਉਨ੍ਹਾਂ ਦੀ ਲੜਕੀ ਦੇ ਸਹੁਰੇ ਪਵਨ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਕਰਮਜੀਤ ਕੌਰ ਦਾ ਬੀ.ਪੀ. ਘਟਣ ਕਰਕੇ ਉਹ ਅਚਾਨਕ ਡਿੱਗ ਗਈ ਸੀ, ਜਿਸ ਕਾਰਨ ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਦਾ ਜੇਠ ਪਵਨਦੀਪ ਸਿੰਘ ਨਵਾਂ ਮਕਾਨ ਬਣਾ ਰਿਹਾ ਸੀ ਤੇ ਉਸ ਨੇ ਆਪਣੇ ਭਰਾ ਪਰਵਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਕਰਮਜੀਤ ਕੌਰ ਨੂੰ ਆਖੇ ਕਿ ਉਹ ਆਪਣੇ ਪੇਕੇ ਘਰ ਤੋਂ 4-5 ਲੱਖ ਰੁ. ਲੈ ਕੇ ਆਵੇ ਤਾਂ ਜੋ ਉਸ ਦਾ ਮਕਾਨ ਮੁਕੰਮਲ ਹੋ ਸਕੇ | ਉਸ ਨੇ ਕਿਹਾ ਕਿ ਜੇਕਰ ਕਰਮਜੀਤ ਕੌਰ ਅਜਿਹਾ ਨਹੀਂ ਕਰਦੀ ਤਾਂ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਘਰ ਚਲੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਿਸ 'ਤੇ ਅਸੀਂ ਉਸ ਨੂੰ ਕਿਹਾ ਕਿ ਤੂੰ ਕੋਈ ਟੈਨਸ਼ਨ ਨਾ ਲੈ, ਅਸੀਂ ਕੋਈ ਹੀਲਾ-ਵਸੀਲਾ ਕਰਦੇ ਹਾਂ | ਉਹ ਇੰਨੇ ਪੈਸੇ ਨਹੀਂ ਇਕੱਠੇ ਕਰ ਸਕੇ ਤੇ ਲੜਕੀ ਦੇ ਸਹੁਰਿਆਂ ਦੀ ਮੰਗ ਪੂਰੀ ਨਹੀਂ ਹੋਈ | ਉਨ੍ਹਾਂ ਦੋਸ਼ ਲਗਾਇਆ ਕਿ ਪਰਵਿੰਦਰ ਸਿੰਘ ਤੇ ਉਸ ਦੇ ਭਰਾ ਪਵਨਦੀਪ ਸਿੰਘ ਨੇ ਆਪਸ 'ਚ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਦੀ ਲੜਕੀ ਦਾ ਕਿਸੇ ਰੱਸੀ ਜਾਂ ਕੱਪੜੇ ਨਾਲ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ | ਉਧਰ ਦੂਜੇ ਇਸ ਘਟਨਾ ਸੰਬੰਧੀ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਉਸ ਦੇ ਪਤੀ ਤੇ ਜੇਠ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨਾਂ ਨੂੰ ਕਿ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੱਛਮੀ ਬੰਗਾਲ ਵਾਂਗ ਪੰਜਾਬ ਦੇ ਲੋਕ ਵੀ ਬਦਲਾਅ ਲਈ ਤਿਆਰ-ਗਿੱਲ <br/> ਅਗਲੀ ਖ਼ਬਰ 110 ਕਰੋੜ ਰੁਪਏ ਦੀ ਲਾਗਤ ਵਾਲੇ ਆਧੁਨਿਕ ਟਰੀਟਮੈਂਟ ਪਲਾਂਟ ਦਾ ਲੋਕਾਂ ਨੂੰ ਨਹੀਂ ਹੋ ਰਿਹਾ ਕੋਈ ਲਾਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।