14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਾਨਵੀਰ ਫਾਊਾਡੇਸ਼ਨ ਨੇ ਗਰਮੀ ਦੇ ਮੱਦੇਨਜ਼ਰ ਬੇਜ਼ੁਬਾਨ ਜੀਵਾਂ ਲਈ ਪਾਣੀ ਦੇ ਕਟੋਰੇ ਵੰਡੇ <br/>

ਅਜੀਤ ਡੈਸਕ 10-05-2026
ਖਰੜ, 9 ਮਈ (ਗੁਰਮੁੱਖ ਸਿੰਘ ਮਾਨ)- ਦਾਨਵੀਰ ਫਾਊਾਡੇਸ਼ਨ ਖਰੜ ਵਲੋਂ ਦਿਨੋਂ ਦਿਨ ਵਧ ਰਹੀ ਗਰਮੀ ਅਤੇ ਤੱਪਸ਼ ਨੂੰ ਦੇਖਦੇ ਹੋਏ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਵਿਦਿਆਰਥੀਆਂ ਨੂੰ ਬੇਜ਼ੁਬਾਨ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਦੇ ਕਟੋਰੇ ਵੰਡੇ ਗਏ | ਫਾਊਾਡੇਸ਼ਨ ਦੇ ਪ੍ਰਧਾਨ ਤਰਨਦੀਪ ਸ਼ਰਮਾ ਨੇ ਦੱਸਿਆ ਕਿ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ ਕਾਰਨ ਕਈ ਪੰਛੀ ਤੇ ਬੇਜ਼ੁਬਾਨ ਜੀਵ ਤੜਫ਼ਦੇ ਰਹਿੰਦੇ ਹਨ | ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਬੇਜ਼ੁਬਾਨ ਜੀਵਾਂ ਲਈ ਪਾਣੀ ਦਾ ਪ੍ਰਬੰਧ ਕਰੀਏ | ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੀਆਂ ਛੱਤਾਂ, ਬਾਲਕੋਨੀਆਂ ਤੇ ਰੁੱਖਾਂ 'ਤੇ ਪਾਣੀ ਦੇ ਭਰੇ ਕਟੋਰੇ ਜ਼ਰੂਰ ਰੱਖੇ ਜਾਣ ਤਾਂ ਜੋ ਪੰਛੀਆਂ ਨੂੰ ਇਸ ਭਿਆਨਕ ਗਰਮੀ 'ਚ ਰਾਹਤ ਮਿਲ ਸਕੇ | ਇਸ ਮੁਹਿੰਮ ਦੌਰਾਨ 200 ਤੋਂ ਵੱਧ ਕਟੋਰੇ ਵੰਡੇ ਗਏ ਤਾਂ ਜੋ ਬੇਜ਼ੁਬਾਨ ਜੀਵ ਆਸਾਨੀ ਨਾਲ ਆਪਣੀ ਪਿਆਸ ਬੁਝਾ ਸਕਣ | ਇਸ ਮੌਕੇ ਸਕੂਲ ਪਿ੍ੰ. ਜਤਿੰਦਰ ਗੁਪਤਾ, ਅਨਮੋਲ ਸ਼ਰਮਾ, ਜੈਵਿਨ ਗੁਪਤਾ, ਆਕਾਸ਼ ਮਿੱਤਲ, ਵਰਦਾਨ ਸਿੰਗਲਾ, ਅੰਕਿਤ ਗੋਇਲ, ਰਜਤ ਸੱਚਦੇਵਾ, ਪ੍ਰਵੀਨ ਸ਼ਰਮਾ, ਆਰੀਅਨ ਸ਼ਰਮਾ, ਹੇਮੰਤ ਸ਼ਰਮਾ ਤੇ ਆਕਾਸ਼ ਜੌਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਜਥੇਬੰਦਕ ਚੋਣਾਂ ਅਤੇ ਸੰਘਰਸ਼ ਪ੍ਰੋਗਰਾਮਾਂ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਗ... ਅਗਲੀ ਖ਼ਬਰ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।