14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 10-05-2026
ਖਰੜ, 9 ਮਈ (ਗੁਰਮੁੱਖ ਸਿੰਘ ਮਾਨ)- ਖਰੜ ਦੇ ਦੁਸਹਿਰਾ ਗਰਾਊਾਡ ਨੇੜੇ ਆਰੀਆ ਕਾਲਜ ਰੋਡ 'ਤੇ ਸਥਿਤ ਹੈਪੀ ਚੈਂਪਸ ਪ੍ਰੀ-ਸਕੂਲ ਵਿਖੇ ਅੱਜ ਮਾਂ-ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ 'ਚ ਮਾਵਾਂ ਨੇ ਵੱਡੀ ਗਿਣਤੀ 'ਚ ਹਿੱਸਾ ਲੈਂਦਿਆਂ ਆਪਣੇ ਬੱਚਿਆਂ ਨਾਲ ਕਈ ਪ੍ਰਕਾਰ ਦੀਆਂ ਗਤੀਵਿਧੀਆਂ 'ਚ ਹਿੱਸਾ ਲਿਆ | ਪ੍ਰੋਗਰਾਮ 'ਚ ਰੈਂਪ ਵਾਕ, ਭਜਨ, ਡਾਂਸ, ਗਾਇਨ ਤੇ ਤੁਕਾਂਤ ਪੇਸ਼ ਕੀਤੇ ਗਏ, ਜੋ ਕਿ ਬੱਚਿਆਂ ਤੇ ਮਾਵਾਂ ਦੋਵਾਂ ਦੀ ਸਿਰਜਣਾਤਮਕਤਾ ਤੇ ਖੁਸ਼ੀ ਨੂੰ ਦਰਸਾਉਂਦੇ ਸਨ | ਮਾਵਾਂ ਲਈ ਮਜ਼ੇਦਾਰ ਖੇਡਾਂ ਦਾ ਪ੍ਰਬੰਧ ਵੀ ਕੀਤਾ ਗਿਆ | ਸਕੂਲ ਪਿ੍ੰ. ਡਾ. ਸੁਨੈਨਾ ਚੱਢਾ ਨੇ ਸਾਰੀਆਂ ਮਾਵਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਵਜੋਂ ਯਾਦਗਾਰੀ ਚਿੰਨ੍ਹ ਤੇ ਤੋਹਫ਼ੇ ਭੇਟ ਕੀਤੇ | ਸਮਾਗਮ ਦੌਰਾਨ ਬੱਚਿਆਂ ਦੇ ਜੀਵਨ 'ਚ ਮਾਵਾਂ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਉਕੇਰਿਆ ਗਿਆ |

ਪਿਛਲੀ ਖ਼ਬਰ ਦਾਨਵੀਰ ਫਾਊਾਡੇਸ਼ਨ ਨੇ ਗਰਮੀ ਦੇ ਮੱਦੇਨਜ਼ਰ ਬੇਜ਼ੁਬਾਨ ਜੀਵਾਂ ਲਈ ਪਾਣੀ ਦੇ ਕਟੋਰੇ ਵੰਡੇ <br/> ਅਗਲੀ ਖ਼ਬਰ ਪੰਜਾਬ ਭਰ ਦੀਆਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਸੈਂਕੜੇ ਕਰਮਚਾਰੀ 2 ਮਹੀਨਿਆਂ ਦੀ ਤਨਖਾਹ ਨੂੰ ਤਰਸੇ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।