14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਜਪਾ ਆਗੂ ਨਰਿੰਦਰ ਰਾਣਾ ਨੇ ਭਾਜਪਾ ਦੇ ਹੱਕ 'ਚ ਫਤਵਾ ਦੇਣ ਬਦਲੇ ਵੋਟਰਾਂ ਦਾ ਕੀਤਾ ਧੰਨਵਾਦ <br/>

ਅਜੀਤ ਡੈਸਕ 31-05-2026
ਖਰੜ, 30 ਮਈ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ ਵਿਧਾਨ ਸਭਾ ਹਲਕਾ ਖਰੜ ਤਹਿਤ ਪੈਂਦੀ ਨਗਰ ਕੌਂਸਲ ਨਵਾਂਗਰਾਓਾ ਦੇ ਸੂਝਵਾਨ ਵੋਟਰਾਂ ਵਲੋਂ ਕੁੱਲ 21 ਸੀਟਾਂ 'ਚੋਂ 16 ਸੀਟਾਂ 'ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਦਿੱਤੇ ਗਏ ਇਤਿਹਾਸਕ ਫਤਵੇ ਲਈ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਰਾਣਾ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਵੋਟਰਾਂ ਨੇ ਨਗਰ ਕੌਂਸਲ ਨਵਾਂਗਰਾਓਾ 'ਚ ਪਹਿਲੀ ਵਾਰ ਪੂਰਨ ਬਹੁਮਤ ਨਾਲ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਮੌਕਾ ਬਖਸ਼ਿਆ ਹੈ ਜਿਸ ਲਈ ਸਮੁੱਚੇ ਭਾਜਪਾ ਉਮੀਦਵਾਰ ਵਧਾਈ ਦੇ ਪਾਤਰ ਹਨ | ਉਨ੍ਹਾਂ ਕਿਹਾ ਕਿ ਭਾਜਪਾ ਜੋ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਪੂਰਾ ਵੀ ਕਰਦੀ ਹੈ ਅਤੇ ਵਿਕਾਸ ਦੀ ਰਾਜਨੀਤੀ ਨੂੰ ਅਮਲੀ ਰੂਪ ਦਿੰਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਮਹੱਤਵਪੂਰਨ ਪੜਾਅ ਵਜੋਂ ਵੀ ਦੇਖਿਆ ਜਾ ਰਿਹਾ ਸੀ | ਨਵਾਂਗਰਾਓਾ ਦੇ ਲੋਕਾਂ ਵਲੋਂ ਭਾਜਪਾ ਦੇ ਹੱਕ 'ਚ ਦਿੱਤਾ ਗਿਆ ਪੂਰਨ ਬਹੁਮਤ ਇਹ ਸੰਕੇਤ ਦਿੰਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਨੂੰ ਭਰਪੂਰ ਸਮਰਥਨ ਮਿਲੇਗਾ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਹਲਕਾ ਖਰੜ ਤੋਂ ਭਾਜਪਾ ਦਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ ਤੇ ਸੂਬੇ 'ਚ ਬਣਨ ਵਾਲੀ ਭਾਜਪਾ ਸਰਕਾਰ 'ਚ ਅਹਿਮ ਭੂਮਿਕਾ ਨਿਭਾਉਂਦਿਆਂ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਏਗਾ |

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਜੰਡਪੁਰ ਤੋਂ ਬੱਸਾਂ ਰਵਾਨਾ <br/> ਅਗਲੀ ਖ਼ਬਰ ਹਾਈ ਕੋਰਟ ਵਲੋਂ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਦੀ ਬਦਲੀ 'ਤੇ ਰੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।