18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੰਚਕੂਲਾ ’ ਚ ਖੜ੍ਹਾ ਕੀਤਾ 221 ਫੁੱਟ ਉੱਚਾ ਰਾਵਣ ਦਾ ਪੁਤਲਾ ਬਣਿਆ ਖਿੱਚ ਦਾ ਕੇਂਦਰ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਦਿੱਤਾ ਅੰਤਿਮ ਰੂਪ, 51 ਫੁੱਟ ਦੀ ਤਲਵਾਰ ਤੇ 40 ਫੁੱਟ ਦੇ ਜੁੱਤੇ ਵੀ ਬਣੇ ਚਰਚਾ ਦਾ ਵਿਸ਼ਾ

ਪੰਚਕੂਲਾ, 17 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਆਦਰਸ਼ ਰਾਮਲੀਲਾ ਵਲੋਂ ਤਿਆਰ ਕਰਵਾਏ ਗਏ 221 ਫੁੱਟ ਉੱਚੇ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। 10 ਸਿਰਾਂ ਵਾਲੇ ਇਸ ਵਿਸ਼ਾਲ ਪੁਤਲੇ ਨੂੰ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ।

ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਬਣੇ 221 ਫੁੱਟ ਰਾਵਣ ਦਾ ਦ੍ਰਿਸ਼। ਤਸਵੀਰ : ਕਪਿਲ 18-10-2026
ਪੰਚਕੂਲਾ, 17 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਆਦਰਸ਼ ਰਾਮਲੀਲਾ ਵਲੋਂ ਤਿਆਰ ਕਰਵਾਏ ਗਏ 221 ਫੁੱਟ ਉੱਚੇ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਖੜ੍ਹਾ ਕਰ ਦਿੱਤਾ ਗਿਆ ਹੈ। 10 ਸਿਰਾਂ ਵਾਲੇ ਇਸ ਵਿਸ਼ਾਲ ਪੁਤਲੇ ਨੂੰ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ ਖੜ੍ਹਾ ਕੀਤਾ ਗਿਆ। ਕਰੀਬ ਸਾਢੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਪੁਤਲੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਰਾਵਣ ਦੇ ਇਸ ਵਿਸ਼ਾਲ ਪੁਤਲੇ ਦੇ ਨਾਲ 51 ਫੁੱਟ ਲੰਬੀ ਤਲਵਾਰ ਅਤੇ 40 ਫੁੱਟ ਦੇ ਜੁੱਤੇ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੁਤਲੇ ਦੀ ਵਿਸ਼ਾਲਤਾ ਅਤੇ ਇਸ ਨੂੰ ਤਿਆਰ ਕਰਨ ਲਈ ਕੀਤੀ ਗਈ ਮਿਹਨਤ ਕਾਰਨ ਇਹ ਇਲਾਕੇ ਵਿਚ ਖ਼ਾਸ ਚਰਚਾ ਦਾ ਵ ਿਸ਼ਾ ਬਣਿਆ ਹੋਇਆ ਹੈ। ਦੁਸਹਿਰੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਿਮੋਟ ਕੰਟਰੋਲ ਰਾਹੀਂ ਇਸ 221 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ ਕਰਨਗੇ। ਇਸ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਚਕੂਲਾ ਵਿਚ ਤਿਆਰ ਕੀਤਾ ਗਿਆ ਇਹ ਵਿਸ਼ਾਲ ਪੁਤਲਾ ਇਸ ਵਾਰ ਦੁਸਹਿਰੇ ਦੇ ਸਮਾਗਮ ਦਾ ਮੁੱਖ ਆਕਰਸ਼ਣ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਕਾਂਗਰਸੀ ਆਗੂ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਅਗਲੀ ਖ਼ਬਰ ਜਗਮੋਹਨ ਸਿੰਘ ਕੰਗ ਵਲੋਂ ਨਵੀਂ ਅਨਾਜ ਮੰਡੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।