07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ ਏਟਕ ਦੀ ਮੋਹਾਲੀ ਰੈਲੀ 'ਚ ਪੀ.ਐਸ.ਪੀ.ਸੀ.ਐਲ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਭਰਵੀਂ ਸ਼ਮੂਲੀਅਤ

ਅਜੀਤ ਡੈਸਕ 20-05-2026
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਮੋਹਾਲੀ ਵਿਖੇ ਪੰਜਾਬ ਏਟਕ ਵਲੋਂ ਕਿਰਤ ਭਵਨ ਵਿਚ ਕੀਤੀ ਗਈ ਰੈਲੀ ਵਿਚ ਪੀ.ਐਸ.ਪੀ.ਸੀ.ਐਲ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਐਡਹਾਕ ਕਮੇਟੀ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਫੈਡਰੇਸ਼ਨ ਦੇ ਪੰਜਾਬ ਕਨਵੀਨਰ ਗੁਰਵਿੰਦਰ ਸਿੰਘ ਹਜ਼ਾਰਾ ਦੀ ਅਗਵਾਈ ਹੇਠ ਸੈਂਕੜੇ ਸਾਥੀਆਂ ਨੇ ਰੈਲੀ ਵਿਚ ਹਿੱਸਾ ਲਿਆ | ਰੈਲੀ ਵਿਚ ਰੋਪੜ ਸਰਕਲ ਤੋਂ ਸਰਕਲ ਸਕੱਤਰ ਰਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਅÏਲਖ, ਮਾਨ ਸਿੰਘ, ਗਗਨ ਰਾਣਾ, ਰਿਸ਼ਵ ਚਿਗਲ, ਸਰਵਣ ਰਾਮ, ਪਲਵਿੰਦਰ ਸਿੰਘ, ਸਰਬਜੀਤ ਸਿੰਘ ਬੇਲਾ, ਤਰਨਜੀਤ ਸਿੰਘ ਮੋਰਿੰਡਾ ਅਤੇ ਜਸਵਿੰਦਰ ਸਿੰਘ ਰੋਪੜ ਸਮੇਤ ਵੱਡੀ ਗਿਣਤੀ ਵਿਚ ਸਾਥੀਆਂ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਪਟਿਆਲਾ ਸਰਕਲ ਤੋਂ ਐਡਹਾਕ ਕਮੇਟੀ ਦੇ ਜਨਰਲ ਸਕੱਤਰ ਬਲਜੀਤ ਧਿਮਾਨ, ਗੁਰਦਿਆਲ ਸਿੰਘ ਬੱਬੂ, ਕਰਤਾਰ ਸਿੰਘ, ਲੁਧਿਆਣਾ ਤੋਂ ਸੋਭਨ ਜੀ, ਚਰਨਜੀਤ ਸਿੰਘ, ਹਰਵਿੰਦਰ ਲਾਲੂ ਅਤੇ ਕਵਲਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ | ਰੋਪੜ ਥਰਮਲ ਪਲਾਂਟ ਦੇ ਕਰਮਚਾਰੀਆਂ ਅਤੇ ਫੈਡਰੇਸ਼ਨ ਏਟਕ ਦੇ ਹੋਰ ਸਾਥੀਆਂ ਨੇ ਵੀ ਵੱਡੇ ਪੱਧਰ 'ਤੇ ਭਾਗ ਲਿਆ | ਰੈਲੀ ਵਿਚ ਖ਼ਾਸ ਤੌਰ 'ਤੇ ਹਰਭਜਨ ਸਿੰਘ ਵਿਲਖਣੀ ਸਾਬਕਾ ਪ੍ਰਧਾਨ ਪੰਜਾਬ ਅਤੇ ਇੰਜੀਨੀਅਰ ਨਰਿੰਦਰ ਸੈਣੀ ਸਾਬਕਾ ਜਨਰਲ ਸਕੱਤਰ ਪੰਜਾਬ ਤੇ ਮੌਜੂਦਾ ਸਕੱਤਰ ਏਟਕ ਨੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ | ਆਗੂਆਂ ਨੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤ 35 ਹਜ਼ਾਰ ਰੁਪਏ ਕੀਤੀ ਜਾਵੇ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਚਾਰ ਲੇਬਰ ਕੋਡ ਰੱਦ ਕੀਤੇ ਜਾਣ | ਰੈਲੀ ਦੌਰਾਨ ਅਸਿਸਟੈਂਟ ਲੇਬਰ ਕਮਿਸ਼ਨਰ ਨੇ ਜਥੇਬੰਦੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਕੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਹ ਜਾਣਕਾਰੀ ਹਰਜਿੰਦਰ ਸਿੰਘ ਆਗਪੁਰ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਸਵਰਾਜ ਮਾਜਦਾ ਕੰਟ੍ਰੈਕਟ ਡਰਾਈਵਰ ਵਰਕਰ ਯੂਨੀਅਨ ਆਸਰੋ (ਸੀਟੂ) ਵਲੋਂ ਸਵਰਾਜ ਮਾਜਦਾ ਮੈਨੇਜਮੈਂਟ ਖ਼ਿਲਾਫ਼ ਰੈਲੀ ਤੇ ਮੁਜ਼ਾ... ਅਗਲੀ ਖ਼ਬਰ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਨੂੰ ਮਿਲਿਆ ਸਮਰਥਨ, ਸ਼ਹਿਰ ਗੰਦਗੀ ਦੀ ਲਪੇਟ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।