26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀ ਘਾਟ-ਸੀਸਵਾਂ ਟੀ-ਪੁਆਇੰਟ ਸੜਕ ਪਿਛਲੇ 2 ਸਾਲਾਂ 'ਚ ਵੀ ਨਹੀਂ ਹੋ ਸਕੀ ਮੁਕੰਮਲ <br/>

ਅਜੀਤ ਡੈਸਕ 11-06-2026
ਪੁਰਖਾਲੀ, 10 ਜੂਨ (ਅੰਮਿ੍ਤਪਾਲ ਸਿੰਘ ਬੰਟੀ)- ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀ ਘਾਟ ਤੋਂ ਸੀਸਵਾਂ ਟੀ ਪੁਆਇੰਟ (ਵਾਇਆ ਕਕੌਟ, ਪੁਰਖਾਲੀ, ਹਰੀਪੁਰ ਮੀਆਂਪੁਰ ਚੰਗਰ, ਅਭੀਪੁਰ, ਪੱਲਣ ਪੁਰ) ਸੜਕ ਨੂੰ ਪਤਾ ਨਹੀਂ ਅਜਿਹੀ ਕਿਹੜੀ ਚੰਦਰੀ ਨਜ਼ਰ ਲੱਗ ਗਈ ਹੈ ਜਿਹੜੀ ਕਰੀਬ ਦੋ ਸਾਲਾਂ ਦੇ ਸਮੇਂ ਅੰਦਰ ਵੀ ਪੂਰਾ ਹੋਣ ਦਾ ਨਾਮ ਨਹੀਂ ਲੈ ਰਹੀ | ਜਾਣਕਾਰੀ ਅਨੁਸਾਰ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਅਗਸਤ 2024 'ਚ ਖਰੜ ਹਲਕੇ ਦੇ ਵਿਧਾਇਕਾ ਤੇ ਕੈਬਨਿਟ ਮੰਤਰੀ ਰਹੇ ਅਨਮੋਲ ਗਗਨ ਮਾਨ ਵਲੋਂ ਆਪਣੇ ਕਰ ਕਮਲਾਂ ਨਾਲ ਕਰਵਾਈ ਗਈ ਸੀ | ਕਰੀਬ 27 ਕਰੋੜ ਦੀ ਲਾਗਤ ਵਾਲੀ ਅਤੇ 21 ਕਿਲੋ ਮੀਟਰ ਦੇ ਕਰੀਬ ਲੰਬਾਈ ਵਾਲੀ ਉਕਤ ਸੜਕ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ 'ਚ ਜੋੜਨ ਦਾ ਕੰਮ ਕਰਨਾ ਸੀ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵਲੋਂ ਪਿਛਲੇ ਡੇਢ ਸਾਲਾਂ ਤੋਂ ਮਾਜਰੀ ਘਾਟ ਤੋਂ ਲੈ ਕੇ ਪੁਰਖਾਲੀ 7-8 ਕਿਲੋਮੀਟਰ ਸੜਕ ਨੂੰ ਪੁੱਟ ਕੇ ਉਪਰ ਪੱਥਰ ਪਾ ਕੇ ਛੱਡ ਦਿੱਤਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਸੜਕ 'ਤੇ ਅਜੇ ਤੱਕ ਲੁਕ ਨਾ ਪੈਣ ਕਾਰਨ ਲੋਕਾਂ ਦੇ ਸਕੂਟਰਾਂ-ਮੋਟਰਸਾਈਕਲਾਂ ਗੱਡੀਆਂ ਦੇ ਰੋਜ਼ ਟਾਇਰ ਫਟ ਰਹੇ ਹਨ ਤੇ ਲੋਕਾਂ ਦੀ ਨਵੀਂ ਮਸ਼ੀਨਰੀ ਕੰਡਮ ਹੋ ਕੇ ਰਹਿ ਗਈ ਹੈ | ਲੋਕਾਂ ਨੇ ਦੱਸਿਆ ਕਿ ਬਰਸਾਤ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਜਾਬਤਾ ਲੱਗ ਜਾਵੇਗਾ | ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਸੜਕ ਦਾ ਕੰਮ ਮੁਕੰਮਲ ਹੋਣ ਦੀ ਆਸ ਬਿਲਕੁੱਲ ਹੀ ਮੁੱਕ ਚੁੱਕੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਹਰੀਪੁਰ ਤੋਂ ਲੈ ਕੇ ਅਭੀਪੁਰ ਤੱਕ ਸੜਕ ਦਾ ਕੰਮ ਅਧੂਰਾ ਪਿਆ ਹੈ | ਲੋਕਾਂ ਨੇ ਦੱਸਿਆ ਕਿ ਹਰਨਾਮਪੁਰਾ ਨੇੜੇ ਮੀਆਂਪੁਰ ਚੰਗਰ ਵਿਖ਼ੇ ਆਈ ਇੱਕ ਰੀਅਲ ਅਸਟੇਟ ਨਾਮੀ ਕੰਪਨੀ ਨੇ ਮੀਆਂਪੁਰ ਚੰਗਰ ਤੱਕ ਸੜਕ ਦੀ ਬਰਮ 'ਚ ਬਿਜਲੀ ਦੇ ਕਈ ਪੋਲ ਲਗਾ ਦਿੱਤੇ ਹਨ ਪਰ ਵਿਭਾਗ ਵਲੋਂ ਸੜਕ ਦੀ ਬਰਮ 'ਚ ਲਗਾਏ ਨਾਜਾਇਜ਼ ਪੋਲਾਂ ਦਾ ਕੋਈ ਨੋਟਿਸ ਨਹੀਂ ਲਿਆ ਗਿਆ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ, ਵਿਭਾਗ ਦੇ ਮੰਤਰੀ ਹਲਕਾ ਵਿਧਾਇਕਾ ਖਰੜ, ਹਲਕਾ ਵਿਧਾਇਕ ਰੂਪਨਗਰ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕ ਦਾ ਕੰਮ ਬਰਸਾਤਾਂ ਤੋਂ ਪਹਿਲਾਂ ਪੂਰਾ ਕਰਵਾਇਆ ਜਾਵੇ ਤੇ ਮੀਆਂਪੁਰ ਚੰਗਰ ਤੱਕ ਸੜਕ ਦੀਆਂ ਬਰਮਾਂ ਤੋਂ ਬਿਜਲੀ ਦੇ ਪੋਲ ਹਟਾਏ ਜਾਣ |

ਪਿਛਲੀ ਖ਼ਬਰ ਠੇਕੇਦਾਰ 'ਤੇ ਛਾਪੇ ਦੇ ਮਾਮਲੇ 'ਚ ਈ. ਡੀ. ਵਲੋਂ ਜਾਂਚ ਜਾਰੀ ਅਗਲੀ ਖ਼ਬਰ ਬੇਟ ਖੇਤਰ 'ਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਰਾਹਗੀਰਾਂ ਦਾ ਸੜਕਾਂ 'ਤੇ ਚੱਲਣਾ ਹੋਇਆ ਦੁਸ਼ਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।