07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਹੋਲੀ ਏਂਜਲਸ ਦੇ ਸਕੂਲੀ ਬੱਚਿਆਂ ਵਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ

ਭਰਤਗੜ੍ਹ, 6 ਨਵੰਬਰ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਸਥਿਤ ਹੋਲੀ ਏਂਜਲਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸ਼ਰਮਾ, ਵਾ. ਪ੍ਰਿੰਸੀਪਲ ਨੇਹਾ ਸ਼ਰਮਾ ਦੀ ਅਗਵਾਈ ’ਚ ਦੀਵਾਲੀ ਦੇ ਤਿਉਹਾਰ ’ਤੇ ਆਤਿਸ਼ਬਾਜ਼ੀ, ਪਟਾਕਿਆਂ ਦੇ ਧੂੰਏਂ ਤੋਂ ਵਾਤਾਵਰਨ ਨੂੰ ਬਚਾਉਣ ਪ੍ਰਤੀ ਸਥਾਨਕ ਵਸਨੀਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਰਾਮ ਲੀਲ੍ਹਾ ਮੈਦਾਨ ਅਤੇ ਸਥਾਨਕ ਅੱਡੇ ’ਚ ਸੰਬੰਧਿਤ ਵਿਦਿਆਰਥੀਆਂ ਨੇ ਨੁੱਕੜ ਨਾਟਕ ਦੀ ਪੇਸ਼ਕਾਰੀ ਕਰਕੇ ਹਾਜ਼ਰੀਨਾਂ ਦਾ ਮਨ ਮੋਹਿਆ।

ਅਜੀਤ ਡੈਸਕ 07-11-2026
ਭਰਤਗੜ੍ਹ, 6 ਨਵੰਬਰ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਸਥਿਤ ਹੋਲੀ ਏਂਜਲਸ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸ਼ਰਮਾ, ਵਾ. ਪ੍ਰਿੰਸੀਪਲ ਨੇਹਾ ਸ਼ਰਮਾ ਦੀ ਅਗਵਾਈ ’ਚ ਦੀਵਾਲੀ ਦੇ ਤਿਉਹਾਰ ’ਤੇ ਆਤਿਸ਼ਬਾਜ਼ੀ, ਪਟਾਕਿਆਂ ਦੇ ਧੂੰਏਂ ਤੋਂ ਵਾਤਾਵਰਨ ਨੂੰ ਬਚਾਉਣ ਪ੍ਰਤੀ ਸਥਾਨਕ ਵਸਨੀਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਰਾਮ ਲੀਲ੍ਹਾ ਮੈਦਾਨ ਅਤੇ ਸਥਾਨਕ ਅੱਡੇ ’ਚ ਸੰਬੰਧਿਤ ਵਿਦਿਆਰਥੀਆਂ ਨੇ ਨੁੱਕੜ ਨਾਟਕ ਦੀ ਪੇਸ਼ਕਾਰੀ ਕਰਕੇ ਹਾਜ਼ਰੀਨਾਂ ਦਾ ਮਨ ਮੋਹਿਆ। ਇਨ੍ਹਾਂ ਵਿਦਿਆਰਥੀਆਂ ਨੇ ਨਾਟਕ ਮਗਰੋਂ ਪਟਾਕੇ ਅਤੇ ਆਤਿਸ਼ਬਾਜ਼ੀ ਨਾ ਚਲਾਉਣ ਦੀ ਸਹੁੰ ਚੁੱਕਦਿਆਂ ਸੁਨੇਹਾ ਦਿੱਤਾ ਕਿ ਪਟਾਕਿਆਂ ਅਤੇ ਆਤਿਸ਼ਬਾਜ਼ੀ ਨਾਲ ਵਾਤਾਵਰਨ ਤਾਂ ਗੰਧਲਾ ਹੁੰਦਾ ਹੀ ਹੈ, ਇਸ ਦੇ ਧੂੰਏਂ ਨਾਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ, ਆਪਣੀ ਸਿਹਤ ਦੇ ਨੁਕਸਾਨ ਤੋਂ ਬਚਣ ਲਈ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਲੋੜ ਹੈ। ਸਰਪੰਚ ਪਰਦੀਪ ਭੱਲਾ, ਸੁਖਜਿੰਦਰ ਸਿੰਘ ਭਾਓਵਾਲ, ਕਾਂਗਰਸੀ ਨੁਮਾਇੰਦੇ ਬਲਵੀਰ ਸਿੰਘ ਭੱਟੀ, ਹਰਮਿੰਦਰ ਸਿੰਘ ਗਿੱਲ, ਹਰਿੰਦਰ ਭੱਲਾ, ਵਿਨੋਦ ਪੁਰੀ, ਰਮਨ ਭੱਲਾ ਆਦਿ ਨੇ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਅਧਿਆਪਕ ਦਰਸ਼ਨ ਸਿੰਘ ਸੈਣੀ, ਅੰਜਲੀ, ਸੁਖਬੀਰ ਕੌਰ ਹਰਵਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਿੰਡਰ ਨਗਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਚੱਢਾ ਨੇ 5 ਲੱਖ ਰੁਪਏ ਦੀ ਦਿੱਤੀ ਗ੍ਰਾਂਟ ਅਗਲੀ ਖ਼ਬਰ ਪਿੰਡ ਅਬਿਆਣਾ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।