29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸਿਡਾਨਾ ਨਰਸਿੰਗ ਕਾਲਜ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਵਲੋਂ ਸਹੁੰ ਚੁੱਕ ਸਮਾਗਮ <br/>

ਅਜੀਤ ਡੈਸਕ 16-02-2026
ਰਾਮ ਤੀਰਥ, 15 ਫਰਵਰੀ (ਧਰਵਿੰਦਰ ਸਿੰਘ ਔਲਖ)-ਸਿਡਾਨਾ ਨਰਸਿੰਗ ਕਾਲਜ ਖਿਆਲਾ ਖੁਰਦ ਵਿਚ ਬੀ. ਐੱਸ. ਸੀ. ਅਤੇ ਜੀ. ਐੱਨ. ਐੱਮ. ਦੇ ਦੂਸਰੇ ਸੈਸ਼ਨ 2025-2026 ਵਿਚ ਦਾਖਲ ਹੋਏ ਵਿਦਿਆਰਥੀਆਂ ਵਲੋਂ ਮੋਮਬੱਤੀਆਂ ਜਗਾ ਕੇ ਸਹੁੰ ਚੁੱਕ ਸਮਾਗਮ 'ਚ ਆਪਣੇ ਕਿਤੇ ਪ੍ਰਤੀ ਵਫਾਦਾਰ ਰਹਿਣ ਲਈ ਸਹੁੰ ਚੁੱਕੀ ਗਈ | ਇਸ ਰਸਮ ਨੂੰ ਨਾਈਟਿੰਗੇਲ ਪਲੈਜ਼ ਵੀ ਕਹਿੰਦੇ ਹਨ, ਕਿਉਂਕਿ ਨਰਸਿੰਗ ਕਿੱਤੇ ਦੀ ਜਨਮ ਦਾਤਾ ਫਲੋਰੈਂਸ ਨਾਈਟਿੰਗੇਲ ਦੁਆਰਾ ਇਹ ਪਲੈਜ ਲਿਖੀ ਗਈ ਸੀ | ਯਾਦ ਰਹੇ ਕਿ ਸਿਡਾਨਾ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਵਲੋਂ ਡਾ. ਜੀਵਨ ਜੋਤੀ ਸਿਡਾਨਾ ਅਤੇ ਮਹਿੰਦਰਪਾਲ ਸਿਡਾਨਾ ਪ੍ਰਧਾਨ ਦੇ ਅਣਥੱਕ ਯਤਨਾਂ ਨਾਲ ਸਰਹੱਦੀ ਇਲਾਕੇ ਦੇ ਵਿਦਿਆਰਥੀਆਂ ਲਈ ਖਾਸ ਕਰਕੇ ਲੜਕੀਆਂ ਲਈ ਪਿਛਲੇ ਸਾਲ ਇਹ ਨਰਸਿੰਗ ਕਾਲਜ ਸਥਾਪਿਤ ਕੀਤਾ ਗਿਆ ਸੀ | ਅੱਜ ਦੇ ਇਸ ਸਹੁੰ ਚੁੱਕ ਸਮਾਗਮ 'ਚ ਡਾ. ਪਰਮਬੀਰ ਸਿੰਘ ਸੋਨੀ ਐੱਸ. ਐੱਮ. ਓ. ਸੀ. ਐੱਚ. ਸੀ. ਲੋਪੋਕੇ, ਡਾ. ਭੁਵਨੇਸ਼ ਸ਼ੁਕਲਾ ਪਿ੍ੰ: ਸਰਕਾਰੀ ਨਰਸਿੰਗ ਕਾਲਜ ਨੇ ਮੁੱਖ ਮਹਿਮਾਨ ਅਤੇ ਰਮੇਸ਼ ਕੁਮਾਰੀ ਸੀਨੀ: ਪਿ੍ੰ: ਨਰਸਿੰਗ ਅਤੇ ਰੁਪਿੰਦਰ ਸਿੰਘ ਉਰਫ ਗੋਲਡੀ ਬਲਾਕ ਐਕਸਟੈਂਸਨ ਐਜੂਕੇਟਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਇਕ ਅਕਾਦਮਿਕ ਰਸਮ ਵਿਚ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਡਾ. ਧਰਮਬੀਰ ਸਿੰਘ ਡਾਇਰੈਕਟਰ, ਡਾ. ਗੁਰਸੇਵਕ ਸਿੰਘ ਭੁੱਲਰ, ਦਰਸ਼ਪ੍ਰੀਤ ਸਿੰਘ ਭੁੱਲਰ ਅਤੇ ਭੁਪਿੰਦਰ ਸਿੰਘ ਤੋਂ ਇਲਾਵਾ ਨਰਸਿੰਗ ਕਾਲਜ ਦੇ ਸਾਰੇ ਸਟਾਫ ਨੇ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ | ਸਿਡਾਨਾ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਡਾ. ਜੀਵਨ ਜੋਤੀ ਸਿਡਾਨਾ, ਪਿ੍ੰ: ਦਰਸ਼ਨ ਸੋਹੀ ਅਤੇ ਬਾਕੀ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਨਵੀਂ ਮੰਜ਼ਿਲ ਵੱਲ ਵੱਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੂੰ ਭਾਈ ਘਨਈਆ ਜੀ ਅਤੇ ਭਗਤ ਪੂਰਨ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਮੰਨਣ ਲਈ ਪ੍ਰੇਰਿਤ ਕੀਤਾ | ਆਏ ਹੋਏ ਮਹਿਮਾਨਾਂ ਨੇ ਸ਼ਮ੍ਹਾਂ ਰੋਸ਼ਨ ਕਰਕੇ ਵਿਦਿਆਰਥੀਆਂ ਦੀਆਂ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਰੋਸ਼ਨੀ ਵੰਡੀ ਗਈ | ਸਾਰੇ ਵਿਦਿਆਰਥੀਆਂ ਨੂੰ ਬਲਦੀ ਹੋਈ ਸ਼ਮ੍ਹਾਂ ਤੇ ਹੱਥ ਰੱਖ ਕੇ ਫਲੋਰੈਂਸ ਨਾਈਟਿੰਗੇਲ ਦੁਆਰਾ ਲਿਖੀ ਗਈ ਸਹੁੰ ਚੁਕਵਾਈ ਗਈ | ਪਿ੍ੰ: ਮੈਡਮ ਸੋਹੀ ਵਲੋਂ ਬਾਅਦ ਵਿਚ ਇਸ ਸਪਤ ਵਿਚ ਲਿਖੀ ਹੋਈ ਇਕ-ਇਕ ਲਾਈਨ ਨੂੰ ਸਮਝਾ ਕੇ ਇਨ੍ਹਾਂ ਸਿਧਾਂਤਾਂ ਤੇ ਚਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਮਹਿਮਾਨਾਂ ਦੀ ਹਾਜ਼ਰੀ ਵਿਚ ਬੱਚਿਆਂ ਕੋਲੋਂ ਵਾਅਦਾ ਲਿਆ ਕਿ ਉਹ ਹਰ ਬੀਮਾਰ ਅਤੇ ਦੁਖੀ ਇਨਸਾਨ ਖ਼ਾਸ ਕਰਕੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਨਗੇ | ਆਪਣੇ ਕਿੱਤੇ ਦੀ ਕਦਰ ਕਰਦੇ ਹੋਏ ਹੋਰ ਅੱਗੇ ਵਧਣਗੇ | ਦੇਸ਼ ਵਿਦੇਸ਼ ਵਿਚ ਜਾ ਕੇ ਆਪਣੇ ਮਾਂ ਬਾਪ ਅਤੇ ਸਿਡਾਨਾ ਨਰਸਿੰਗ ਕਾਲਜ ਦਾ ਨਾਮ ਰੌਸ਼ਨ ਕਰਨਗੇ |

ਪਿਛਲੀ ਖ਼ਬਰ ਜੇਤੂ ਨਾਮਵਰ ਪਹਿਲਵਾਨਾਂ ਨੂੰ ਐਨਥਨੀ ਅਤੇ ਸ. ਸ਼ਾਮ ਸਿੰਘ ਟਰੱਸਟ ਵਲੋਂ ਕੀਤਾ ਗਿਆ ਸਨਮਾਨਿਤ ਅਗਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ-ਗਈਆਂ ਗ੍ਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਦੇ ਚੈੱਕ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।