03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਡੋਡ ਵਿਖੇ ਪੌਣੇ ਚਾਰ ਏਕੜ ਕਣਕ ਤੇ 5 ਏਕੜ ਕਣਕ ਦਾ ਨਾੜ ਸੜਿਆ

ਅਜੀਤ ਡੈਸਕ 14-04-2026

ਬਾਜਾਖਾਨਾ, 13 ਅਪ੍ਰੈਲ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਡੋਡ ਵਿਖੇ ਪੌਣੇ ਚਾਰ ਏਕੜ ਕਣਕ ਦੀ ਖੜੀ ਫ਼ਸਲ ਤੇ 5 ਏਕੜ ਦੇ ਕਰੀਬ ਕਣਕ ਦਾ ਨਾੜ ਸੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਡੋਡ ਵਿਖੇ ਕਿਸਾਨ ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਡੋਡ ਦੀ 6 ਕਨਾਲਾਂ ਕਣਕ ਦੀ ਖੜ੍ਹੀ ਫ਼ਸਲ, ਇਕਬਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੀ 2 ਏਕੜ ਕਣਕ ਦੀ ਖੜ੍ਹੀ ਫ਼ਸਲ ਤੇ ਕਿਸਾਨ ਗੁਰਜੰਟ ਸਿੰਘ ਨੰਬਰਦਾਰ ਦੀ ਕਣਕ ਦਾ 5 ਏਕੜ ਦਾ ਨਾੜ ਤੇ ਮਾਤਾ ਸੁਰਜੀਤ ਕੌਰ ਪਤਨੀ ਗੁਰਦਰਸ਼ਨ ਸਿੰਘ ਵਾਸੀ ਪਿੰਡ ਡੋਡ ਦੀ 1 ਏਕੜ ਕਣਕ ਦਾ ਨਾੜ ਸੜ ਗਿਆ | ਇਸ ਮੌਕੇ ਯੂਥ ਆਗੂ ਤੇਜਿੰਦਰ ਸਿੰਘ ਬਿੱਟੂ, ਸਰਪੰਚ ਕੁਲਦੀਪ ਸਿੰਘ ਗਿੱਲ, ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ਕਾਮਰੇਡ ਗੁਰਜਿੰਦਰ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪੀੜ੍ਹਤ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਆਪਣੇ ਪਰਿਵਾਰਾਂ ਨੂੰ ਸੁਚਾਰੂ ਰੂਪ 'ਚ ਪਾਲ ਸਕਣ | ਵਰਣਨਯੋਗ ਹੈ ਕਿ ਪਿੰਡ ਡੋਡ ਵਿਖੇ ਰੌਂਤੇ ਰਜਬਾਹੇ ਕੋਲ ਕੁਝ ਪ੍ਰਵਾਸੀ ਮਜ਼ਦੂਰ ਨਹਾਉਣ ਉਪਰੰਤ ਬੀੜੀ ਆਦਿ ਪੀਣ ਲੱਗ ਪਏ ਤੇ ਉਨ੍ਹਾਂ ਤੋਂ ਹੀ ਗਲਤੀ ਨਾਲ ਨਾੜ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗਿਆ ਹੈ |

ਪਿਛਲੀ ਖ਼ਬਰ ਅੱਗ ਲੱਗਣ ਕਾਰਨ 15 ਏਕੜ ਕਣਕ ਦੀ ਪੱਕੀ ਕਣਕ ਸੜੀ ਅਗਲੀ ਖ਼ਬਰ ਰਘਬੀਰ ਸਿੰਘ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਬੁਲਾਰੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।