03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੱਗ ਲੱਗਣ ਕਾਰਨ 15 ਏਕੜ ਕਣਕ ਦੀ ਪੱਕੀ ਕਣਕ ਸੜੀ

ਅਜੀਤ ਡੈਸਕ 14-04-2026

ਕੋਟਕਪੂਰਾ, 13 ਅਪ੍ਰੈਲ (ਮੇਘਰਾਜ)-ਅੱਜ ਦੁਪਹਿਰ ਸਮੇਂ ਕੋਟਕਪੂਰਾ ਨਜ਼ਦੀਕ ਸੂਏ ਦੇ ਨੇੜੇ ਤੇ ਗੁਰੂੁਕੁਲ ਕਾਲਜ ਦੇ ਪਿਛਲੇ ਪਾਸੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 15 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਭਜਨ ਸਿੰਘ ਦੀ 4 ਏਕੜ, ਭਿੰਦਾ ਢਿੱਲੋਂ ਦੇ 2 ਏਕੜ ਤੇ ਲਖਵਿੰਦਰ ਸਿੰਘ ਸਿੰਦਾ ਦੀ 7 ਏਕੜ ਸਮੇਤ ਹੋਰ ਕਿਸਾਨਾਂ ਦੀ ਫ਼ਸਲ ਸੜ ਗਈ ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਗਿਆ ਹੈ | ਅੱਗ ਬੁਝਾਉਣ ਲਈ ਅੱਗ ਬੁਝਾਊ ਗੱਡੀਆਂ ਸਮੇਤ ਵੱਖ- ਵੱਖ ਪਿੰਡਾਂ 'ਚ ਅੱਗ ਬੁਝਾਉਣ ਲਈ ਬਣਾਈਆਂ ਪਾਣੀ ਦੀਆਂ ਟੈਂਕੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਇਸ ਤੋਂ ਇਲਾਵਾ ਲੋਕਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਤੇ ਪਾਣੀ ਨਾਲ ਅੱਗ ਬਝਾਉਣ ਦੇ ਸਿਰਤੋੜ ਯਤਨ ਕੀਤੇ | ਕਿਸਾਨਾਂ ਨੇ ਦੱਸਿਆ ਕਿ ਸੂਏ ਦੀ ਪਟੜੀ ਦੇ ਨਾਲ ਖੜ੍ਹੇ ਸਫ਼ੈਦਿਆਂ 'ਚੋਂ ਅੱਗ ਨਿਕਲੀ ਜੋ ਕਿ ਹਵਾ ਨਾਲ ਕਣਕ ਦੀ ਫ਼ਸਲ ਨੂੰ ਪੈ ਗਈ | ਅੱਗ ਲੱਗਣ ਦੀ ਖ਼ਬਰ ਸੁਣਦਿਆਂ ਹੀ ਆਸ ਪਾਸ ਦੇ ਲੋਕ ਵੱਡੀ ਗਿਣਤੀ 'ਚ ਟਰੈਕਟਰ, ਹਲ, ਤਵੀਆਂ ਸਮੇਤ ਹੋਰ ਲੋੜੀਂਦੇ ਸਾਧਨ ਲੈ ਕੇ ਘਟਨਾ ਸਥਾਨ 'ਤੇ ਪੁੱਜੇ ਤੇ ਅੱਗ ਬੁਝਾਉਣ 'ਚ ਮਦਦ ਕੀਤੀ | ਪੀੜ੍ਹਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਪੱਕੀ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ |

ਪਿਛਲੀ ਖ਼ਬਰ ਅਚਾਨਕ ਘਰ 'ਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ ਅਗਲੀ ਖ਼ਬਰ ਪਿੰਡ ਡੋਡ ਵਿਖੇ ਪੌਣੇ ਚਾਰ ਏਕੜ ਕਣਕ ਤੇ 5 ਏਕੜ ਕਣਕ ਦਾ ਨਾੜ ਸੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।