03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅਚਾਨਕ ਘਰ 'ਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ

ਅਜੀਤ ਡੈਸਕ 14-04-2026
ਕੋਟਕਪੂਰਾ, 13 ਅਪ੍ਰੈਲ (ਮੋਹਰ ਸਿੰਘ ਗਿੱਲ)-ਇੱਥੋਂ ਦੀ ਜੈਤੋ ਸੜਕ 'ਤੇ ਸਥਿਤ ਡਾ. ਹਰਪਾਲ ਵਾਲੀ ਗਲੀ ਵਿਚ ਸੁਰੇਸ਼ ਕੁਮਾਰ ਕਾਲੜਾ ਦੇ ਘਰ ਵਿਚ ਜਗਾਈ ਜੋਤ ਤੋਂ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਜ਼ਰੂਰੀ ਸਮਾਨ ਨੁਕਸਾਨਿਆ ਗਿਆ | ਪਰਿਵਾਰਕ ਮੈਂਬਰਾਂ ਅਨੁਸਾਰ ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ | ਘਰ ਦੇ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਮੋਗਾ ਵਿਖੇ ਇਕ ਰਾਤ ਦੇ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਸਨ | ਗੁਆਂਢੀਆਂ ਨੇ ਘਰ 'ਚੋਂ ਨਿਕਲਦੇ ਧੂੰਏਾ ਨੂੰ ਦੇਖ ਕੇ ਸੂਚਿਤ ਕੀਤਾ ਤਾਂ ਉਹ ਸਮਾਗਮ ਵਿਚ ਜਾਣ ਦੀ ਬਜਾਏ ਆਪਣੇ ਘਰ ਵਾਪਸ ਪਰਤ ਆਏ | ਉਦੋਂ ਤੱਕ ਗੁਆਂਢੀਆਂ ਨੇ ਘਰ ਦੇ ਦਰਵਾਜੇ ਤੋੜ ਕੇ ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਬੁਲਾ ਲਈਆਂ ਸਨ | ਫਾਇਰ ਬਿਗ੍ਰੇਡ ਅਫ਼ਸਰ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਟੀਮ ਲੈ ਕੇ ਮੌਕੇ 'ਤੇ ਪੁੱਜੇ ਤਾਂ ਘਰ ਬੰਦ ਸੀ | ਉਨ੍ਹਾਂ ਨੇ ਦਰਵਾਜੇ ਤੋੜ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ | ਮੌਕੇ 'ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਅੱਗ ਉਪਰ ਕਾਬੂ ਨਾ ਪਾਇਆ ਜਾਂਦਾ ਤਾਂ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਸੀ |
ਪਿਛਲੀ ਖ਼ਬਰ ਸੈਕੰਡਰੀ ਸਕੂਲਾਂ 'ਚ ਪੱਕੇ ਪਿ੍ੰਸੀਪਲਾਂ ਦੀਆਂ ਆਸਾਮੀਆਂ ਖ਼ਾਲੀ ਹੋਣ ਕਾਰਨ ਪ੍ਰਸ਼ਾਸਕੀ ਅੜਚਣਾਂ ਕਰਕੇ ਸਕੂਲਾਂ ਦਾ ਪ੍ਰਬੰਧ... ਅਗਲੀ ਖ਼ਬਰ ਅੱਗ ਲੱਗਣ ਕਾਰਨ 15 ਏਕੜ ਕਣਕ ਦੀ ਪੱਕੀ ਕਣਕ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।