04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰ ਵਲੋਂ ਪੰਜਾਬ ਨਾਲ ਵਿਤਕਰਾ ਕੀਤਾ-ਸੰਧੂ

ਅਜੀਤ ਡੈਸਕ 14-04-2026
ਮਲੋਟ, 13 ਅਪ੍ਰੈਲ (ਪਾਟਿਲ)-ਮਲੋਟ ਵਿਚ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਇੰਦਰਜੀਤ ਸਿੰਘ ਸੰਧੂ ਨੇ ਕੇਂਦਰ ਸਰਕਾਰ 'ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਹਾਲ ਹੀ ਦਿਨਾਂ 'ਚ ਬਰਸਾਤ ਤੇ ਗੜੇ੍ਹਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ 'ਚ ਹਨ | ਇਸ ਦੇ ਬਾਵਜੂਦ ਕੇਂਦਰ ਵਲੋਂ ਪੰਜਾਬ ਲਈ ਨਾ ਤਾਂ ਕੋਈ ਵਿਸ਼ੇਸ਼ ਰਾਹਤ ਪੈਕੇਜ ਐਲਾਨਿਆ ਗਿਆ ਹੈ ਤੇ ਨਾ ਹੀ ਖ਼ਰੀਦ ਸੰਬੰਧੀ ਕੋਈ ਸਪੱਸ਼ਟ ਫ਼ੈਸਲਾ ਲਿਆ ਗਿਆ ਹੈ | ਸ. ਸੰਧੂ ਦੇ ਮੁਤਾਬਕ ਹਰਿਆਣਾ ਤੇ ਰਾਜਸਥਾਨ ਵਰਗੇ ਹੋਰ ਸੂਬਿਆਂ 'ਚ ਕਣਕ ਦੀ ਖ਼ਰੀਦ ਲਈ ਰੀਲੈਕਸੇਸ਼ਨ ਤੇ ਡਿਸਕਲਰੇਸ਼ਨ ਦੀ ਛੋਟ ਦਿੱਤੀ ਗਈ ਹੈ, ਜਦਕਿ ਪੰਜਾਬ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ | ਮੰਡੀਆਂ 'ਚ ਕਿਸਾਨ ਪਿਛਲੇ ਕਈ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਬੈਠੇ ਹਨ, ਪਰ ਸਰਕਾਰੀ ਏਜੰਸੀਆਂ ਕੇਂਦਰ ਦੇ ਹੁਕਮਾਂ ਦੀ ਉਡੀਕ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰੀ ਟੀਮ ਵਲੋਂ ਸੈਂਪਲਿੰਗ ਤੋਂ ਬਾਅਦ ਖ਼ਰੀਦ 'ਚ ਛੋਟ ਬਾਰੇ ਐਲਾਨ ਨਹੀਂ ਹੋਇਆ ਹੈ, ਜਿਸ ਨਾਲ ਕਿਸਾਨਾਂ 'ਚ ਚਿੰਤਾ ਤੇ ਰੋਸ ਵਧ ਰਿਹਾ ਹੈ | ਕੇਂਦਰ ਸਰਕਾਰ ਤੁਰੰਤ ਪੰਜਾਬ ਲਈ ਵੀ ਹੋਰ ਸੂਬਿਆਂ ਵਾਂਗ ਖ਼ਰੀਦ ਵਿਚ ਛੋਟ ਤੇ ਵਧੀ ਹੋਈ ਖ਼ਰੀਦ ਦਾ ਐਲਾਨ ਕਰੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਚੇਅਰਮੈਨ ਧਾਲੀਵਾਲ ਨੇ ਪੀੜਤ ਕਿਸਾਨਾਂ ਨਾਲ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ 'ਚ ਦਸਤਾਰਬੰਦੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।