04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਕਾਮਰਸ ਫੈਸਟ ਕਰਵਾਇਆ

ਅਜੀਤ ਡੈਸਕ 19-04-2026
ਮਲੋਟ, 18 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਚ ਕਰਵਾਏ ਗਏ ਕਾਮਰਸ ਫੈਸਟ ਨੇ ਸ਼ਹਿਰ ਅਤੇ ਇਲਾਕੇ ਦੇ ਵਿਦਿਆਰਥੀਆਂ ਲਈ ਯਾਦਗਾਰ ਮੰਜ਼ਰ ਪੈਦਾ ਕੀਤਾ, ਜਿਸ ਵਿਚ 5000 ਤੋਂ ਵੱਧ ਵਿਦਿਆਰਥੀਆਂ ਨੇ ਭਰਪੂਰ ਸ਼ਮੂਲੀਅਤ ਕਰਦਿਆਂ ਆਨੰਦ ਮਾਣਿਆ | ਪਿ੍ੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਫੈਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਹੁਨਰ ਪ੍ਰਗਟ ਕਰਨ ਲਈ ਇਕ ਮੰਚ ਮੁਹੱਈਆ ਕਰਵਾਉਣਾ ਸੀ | ਫੈਸਟ ਦੌਰਾਨ ਗਾਇਕੀ, ਪੇਂਟਿੰਗ, ਬੂਟੀਕ, ਫੂਡ ਸਟਾਲ ਤੇ ਹੋਰ ਕਈ ਰਚਨਾਤਮਿਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ ਤੇ ਮੈਂਬਰ ਹਰਦੀਪ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਵਿਦਿਆਰਥੀਆਂ ਵਲੋਂ ਲਗਾਈਆਂ ਸਟਾਲਾਂ ਦੀ ਜੱਜਮੈਂਟ ਲਈ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਤੇ ਅਧਿਆਪਕ ਸ਼ਾਮਿਲ ਹੋਏ, ਜਿਨ੍ਹਾਂ ਨੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ | ਫੈਸਟ ਵਿਚ ਪ੍ਰਸਿੱਧ ਗਾਇਕਾਂ ਤੇ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਨਾਲ ਰੌਣਕ ਵਧਾਈ | ਮੁਕਾਬਲਿਆਂ ਦੇ ਨਤੀਜਿਆਂ 'ਚ ਹੈਂਡ ਕਰਾਫ਼ਟ ਵਿਚ ਪਹਿਲਾ ਪੁਰਸਕਾਰ ਵੰਸ਼ ਆਰਟਿਸਟ, ਦੂਜਾ ਪੁਰਸਕਾਰ ਚੰਦਰਕਲਾ ਕ੍ਰੀਏਸ਼ਨ, ਤੀਜਾ ਪੁਰਸਕਾਰ ਵੌਲਸੇਲ 007, ਫੂਡ ਐਂਡ ਬੈਵਰੇਜ਼ਸ ਵਿਚ ਪਹਿਲਾ ਪੁਰਸਕਾਰ ਡਰੀਮ ਡੇ ਕੇਕਸ, ਦੂਜਾ ਪੁਰਸਕਾਰ ਰਾਮਗੜ੍ਹੀਆ ਫਾਸਟ ਫੂਡ, ਤੀਜਾ ਪੁਰਸਕਾਰ ਜੈਨ ਜੀ ਫੂਡ, ਬੂਟੀਕਸ ਵਿਚ ਪਹਿਲਾ ਪੁਰਸਕਾਰ ਹੁਨਰ ਏ ਸਾਂਝ, ਦੂਜਾ ਪੁਰਸਕਾਰ ਬੀ ਥਰੈਡ ਪੋਇਟਰੀ, ਤੀਜਾ ਪੁਰਸਕਾਰ ਰਾਜ ਫੁਲਕਾਰੀ ਹਾਊਸ ਨੇ ਹਾਸਿਲ ਕੀਤਾ | ਇਸ ਮੌਕੇ ਕਾਲਜ ਵਿਚ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਤੇ ਸਟਾਫ਼ ਨੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ | ਅੰਤ ਵਿਚ ਕਾਲਜ ਵਲੋਂ ਜੇਤੂਆਂ ਦੇ ਨਾਲ-ਨਾਲ ਸਾਰੇ ਹਿੱਸੇਦਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਕਾਲਜ ਮੈਨੇਜਮੈਂਟ ਨੇ ਕਾਮਰਸ ਵਿਭਾਗ ਤੇ ਸਮੂਹ ਸਟਾਫ਼ ਦੀ ਮਿਹਨਤ ਦੀ ਪ੍ਰਸੰਸਾ ਕੀਤੀ |
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਡਿਜੀਟਲ ਫੋਰੈਂਸਿਕ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪੀ.ਯੂ. ਦੇ ਰਿਜਨਲ ਸੈਂਟਰ ਵਿਖੇ ਤਿੰਨ ਰੋਜ਼ਾ ਲੈਕਚਰ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।