04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅਕਾਲੀ ਦਲ ਵਾਰਿਸ ਪੰਜਾਬ ਦੇ 29 ਮੈਂਬਰੀ ਜਥੇ ਨੇ ਦਿੱਤੀ ਗ੍ਰਿਫ਼ਤਾਰੀ

06-06-2026

ਰਗਾੜੀ, 5 ਜੂਨ (ਲਖਵਿੰਦਰ ਸ਼ਰਮਾ)-ਅਕਾਲੀ ਦਲ ਵਾਰਿਸ ਪੰਜਾਬ ਦੇ 29 ਮੈਂਬਰੀ ਜਥੇ ਨੇ ਬਰਗਾੜੀ ਬੇਅਦਬੀ ਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ਼ ਲਈ ਹਰ ਮਹੀਨੇ ਦਿੱਤੀਆਂ ਜਾਂਦੀਆਂ ਗ੍ਰਿਫ਼ਤਾਰੀਆਂ ਦੀ ਲੜੀ ਤਹਿਤ ਪਾਰਟੀ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਗਿ੍ਰਫਤਾਰੀ ਦਿੱਤੀ। ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦਾ ਅਜੇ ਤੱਕ ਪੂਰਨ ਇਨਸਾਫ਼ ਨਹੀਂ ਮਿਲਿਆ। ਇਸ ਦਾ ਪੂਰਨ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੇਅਦਬੀਆਂ ਰੋਕਣ, ਪੰਜਾਬ ਦੇ ਹੱਕਾਂ ਦੀ ਰਾਖੀ ਲਈ, ਪੰਜਾਬ ਦੇ ਸਮੂਹ ਲੋਕਾਂ ਨੂੰ ਹਰ ਤਰਾਂ ਦੇ ਇਨਸਾਫ਼ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਰਕਾਰ ਏ ਖਾਲਸਾ ਬਣਾਉਣ ਦੀ ਅਹਿਮ ਲੋੜ ਹੈ। ਇਸ ਜਥੇ ਵਿਚ ਜਸਕਰਨ ਸਿੰਘ ਕਾਹਨਸਿੰਘ ਵਾਲਾ, ਪ੍ਰਗਟ ਸਿੰਘ ਮਖੂ, ਵੀਰ ਸਿੰਘ ਮਖੂ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਸੇਖਵਾਂ, ਕਸ਼ਮੀਰ ਸਿੰਘ ਨਵਾਦਾ, ਲਖਵਿੰਦਰ ਸਿੰਘ, ਅਵਤਾਰ ਸਿੰਘ, ਗੁਰਲਾਲ ਸਿੰਘ, ਸ਼ੇਰ ਸਿੰਘ ਹਰਿਆਣਾ, ਗੁਲਵੰਤ ਸਿੰਘ ਲੰਘੇਆਣਾ, ਦਰਸ਼ਨ ਸਿੰਘ ਮਾਣੂਕੇ, ਬਾਬਾ ਸਤਨਾਮ ਸਿੰਘ, ਮਨਜੀਤ ਸਿੰਘ ਖਾਟਕਾ, ਭੁਪਿੰਦਰ ਸਿੰਘ ਮਸੀਆਣਾ, ਜਸਵੰਤ ਸਿੰਘ ਚੀਮਾ, ਹਨੀ ਸਿੰਘ ਲੁਧਿਆਣਾ, ਬੀਬੀ ਸਾਜੀਆ ਪ੍ਰਵੀਨ, ਮੰਨਤ ਸ਼ਾਹ ਅਕਬਰਪੁਰਾ, ਸਨੋਜ ਸ਼ਾਹ, ਮੱਖਣ ਸਿੰਘ ਦਿਆਲਪੁਰਾ, ਜਸਪਾਲ ਸਿੰਘ, ਅਜਮੇਰ ਸਿੰਘ, ਕਰਮਜੀਤ ਕੌਰ, ਬੀਬੀ ਸੁਖਨਾ, ਜਿੰਦਰ ਕੌਰ ਤੇ ਬੀਬੀ ਸੁਖਨਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ- ਸੰਧਵਾਂ ਅਗਲੀ ਖ਼ਬਰ ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।